ਜਲੰਧਰ— ਕ੍ਰਿਕਟ ਪ੍ਰਸ਼ੰਸਕਾਂ ਨੂੰ ਅੱਜ ਅਸੀਂ ਇਹ ਦੱਸਾਂਗੇ ਕਿ ਵਿਸ਼ਵ 'ਚ ਕਈ ਸਾਰੇ ਕ੍ਰਿਕਟ ਸਟੇਡੀਅਮ ਮੌਜੂਦ ਹਨ ਤੇ ਇਨ੍ਹਾਂ ਸਟੇਡੀਅਮਾਂ 'ਚ ਬਹੁਤ ਖੂਬਸੂਰਤੀ ਵੀ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੇ 5 ਅਜਿਹੇ ਸ਼ਾਨਦਾਰ ਸਟੇਡੀਅਮ (ਜਗ੍ਹਾਂ) ਦੇ ਵਾਰੇ ਦੱਸਣ ਵਾਲੇ ਹਾਂ ਜਿੱਥੇ ਹਰ ਖਿਡਾਰੀ ਪਹੁੰਚ ਕੇ ਬਹੁਤ ਖੁਸ਼ ਹੋ ਜਾਂਦੇ ਹਨ।

1. ਪਹਿਲਾ ਸਟੇਡੀਅਮ
ਪਹਿਲਾ ਸਟੇਡੀਅਮ ਈਵੇਂਟ ਸੇਂਟਰ ਵਿਸ਼ਵ ਦੇ ਸ਼ਾਨਦਾਰ ਸਟੇਡੀਅਮ 'ਚੋਂ ਇਕ ਮੰਨਿਆ ਜਾਂਦਾ ਹੈ, ਜ਼ਿਕਰਯੋਗ ਹੈ ਕਿ ਇਹ ਸਟੇਡੀਅਮ ਨਿਊਜ਼ੀਲੈਂਡ ਦੇ ਮਾਊਂਟੇਨ ਰੇਂਜ ਦੇ ਪੈਰ ਤੇ ਵਾਕਾਤਿਪੁ ਝੀਲ ਦੇ ਕਿਨਾਰੇ 'ਤੇ ਸਥਿਤ ਹੈ। ਇਸ ਦੇ ਚਾਰੇ ਪਾਸਿਓ ਵਲ ਜ਼ਹਾਜ ਲੈਂਡਿੰਗ ਹੁੰਦੇ ਹਨ, ਜਿਸ ਨਾਲ ਸਟੇਡੀਅਮ ਦੀ ਖੂਬਸੂਰਤੀ ਹੋਰ ਵੀ ਵੱਧ ਜਾਂਦੀ ਹੈ।

2. ਦੂਜਾ ਸਟੇਡੀਅਮ
ਦੂਜੇ ਨੰਬਰ 'ਤੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿਸ਼ਵ ਦੇ ਸਭ ਤੋਂ ਖੂਬਸੂਰਤ ਸਟੇਡੀਅਮ 'ਚੋਂ ਇਕ ਮੰਨਿਆ ਜਾਂਦਾ ਹੈ, ਜ਼ਿਕਰਯੋਗ ਹੈ ਕਿ ਇਹ ਸਟੇਡੀਅਮ ਭਾਰਤ ਦੇ ਹਿਮਾਚਲ ਪ੍ਰਦੇਸ਼ 'ਚ ਸਥਿਤ ਹੈ, ਜੋ ਬਰਫ ਨਾਲ ਢੰਕੇ ਹਿਮਾਲਿਆ ਪਰਬਤ ਦੇ ਨੇੜੇ ਮੌਜੂਦ ਹੈ। ਮੈਚ ਦੇ ਦੌਰਾਨ ਦਰਸ਼ਕ ਇੱਥੇ ਵੀ ਖੂਬਸੂਰਤੀ ਦਾ ਆਨੰਦ ਮਾਣਦੇ ਹਨ ।

3. ਤੀਜਾ ਸਟੇਡੀਅਮ
ਮੈਲਬੋਰਨ ਕ੍ਰਿਕਟ ਗਰਾਊਂਡ ਇਸ ਸੂਚੀ 'ਚ ਤੀਜੇ ਸਥਾਨ 'ਤੇ ਹੈ ਜੋ ਆਪਣੀ ਮਹਾਨਤਾ ਕਾਰਨ ਪ੍ਰਸਿੱਧ ਹੈ। ਜ਼ਿਕਰਯੋਗ ਹੈ ਕਿ ਇਹ ਕ੍ਰਿਕਟ ਸਟੇਡੀਅਮ ਦਰਸ਼ਕਾਂ ਦੇ ਨਾਲ-ਨਾਲ ਕ੍ਰਿਕਟਰਾਂ ਦਾ ਵੀ ਪਸੰਦੀਦਾ ਸਟੇਡੀਅਮ ਮੰਨਿਆ ਜਾਂਦਾ ਹੈ। ਇਹ ਸਟੇਡੀਅਮ ਆਸਟਰੇਲੀਆ 'ਚ ਮੌਜੂਦ ਹੈ।

4. ਚੌਥਾ ਸਟੇਡੀਅਮ
ਚੌਥੇ ਨੰਬਰ 'ਤੇ ਸਟੇਡੀਅਮ ਦੀ ਗੱਲ ਕਰੀਏ ਤਾਂ ਈਡਨ ਗਾਰਡਨ ਕ੍ਰਿਕਟ ਸਟੇਡੀਅਮ ਭਾਰਤ ਦੇ ਕੋਲਕਾਤਾ ਸ਼ਹਿਰ 'ਚ ਸਥਿਤ ਹੈ, ਜੋ ਭਾਰਤੀ ਖਿਡਾਰੀਆਂ 'ਚ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਜਦੋਂ ਤਕ ਕੋਈ ਕ੍ਰਿਕਟਰ ਈਡਨ ਗਾਰਡਨ 'ਚ ਮੈਚ ਨਹੀਂ ਖੇਡਦਾ ਉਦੋਂ ਤਕ ਉਸਦੀ ਕ੍ਰਿਕਟ ਪ੍ਰੀਖਿਆ ਪੂਰੀ ਨਹੀਂ ਹੁੰਦੀ ਹੈ। ਇਹ ਸਟੇਡੀਅਮ ਵੀ ਬਹੁਤ ਖੂਬਸੂਰਤ ਹੈ।

5. ਪੰਜਵਾਂ ਸਟੇਡੀਅਮ
ਪੰਜਵੇਂ ਨੰਬਰ 'ਤੇ ਲਾਰਡਸ ਕ੍ਰਿਕਟ ਸਟੇਡੀਅਮ ਨੂੰ ਵਿਸ਼ਵ ਦਾ ਸਭ ਤੋਂ ਖੂਬਸੂਰਤ ਸਟੇਡੀਅਮ ਮੰਨਿਆ ਜਾਂਦਾ ਹੈ ਇਸ ਸਟੇਡੀਅਮ ਤੋਂ ਵਰਸੇਸਟਰ ਨਦੀ ਦਾ ਸ਼ਨਾਦਰ ਦ੍ਰਿਸ਼ ਦੇਖਣ ਨੂੰ ਮਿਲਦਾ ਹੈ, ਜ਼ਿਕਰਯੋਗ ਹੈ ਕਿ ਲਾਰਡਸ ਕ੍ਰਿਕਟ ਸਟੇਡੀਅਮ ਨੇ ਲਗਭਗ 2000 ਤੋਂ ਜ਼ਿਆਦਾ ਟੈਸਟ ਮੈਚਾਂ ਦੀ ਮੇਜਬਾਨੀ ਕੀਤੀ ਹੈ। ਹਾਲ ਹੀ 'ਚ ਲਾਰਡਸ ਕ੍ਰਿਕਟ ਸਟੇਡੀਅਮ 'ਚ 200ਵੀਂ ਵ੍ਹਰੇਗੰਢ ਵੀ ਮਨਾਈ, ਇਸ ਕ੍ਰਿਕਟ ਸਟੇਡੀਅਮ 'ਚ ਖੇਡਣ ਦਾ ਲਗਭਗ ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਤੇ ਇਹ ਕ੍ਰਿਕਟ ਸਟੇਡੀਅਮ ਇੰਗਲੈਂਡ 'ਚ ਮੌਜੂਦ ਹੈ।
ਓਲੰਪਿਕ ਕੁਆਲੀਫਾਇਰ ਦੇ ਵਿਰੋਧੀਆਂ ਨੂੰ ਲੈ ਕੇ ਚਿੰਤਾ ਨਹੀਂ : ਮਨਪ੍ਰੀਤ
NEXT STORY