ਅਸਤਾਨਾ (ਕਜ਼ਾਕਿਸਤਾਨ), (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨੀ ਹੋ ਗਿਆ ਹੈ। ਇਸਦੇ ਨਾਲ ਹੀ ਹੁਣ ਆਉਣ ਵਾਲੇ 33 ਦਿਨਾਂ ’ਚ ਦੁਨੀਆ ਨੂੰ ਨਵਾਂ ਵਿਸ਼ਵ ਸ਼ਤਰੰਜ ਚੈਂਪੀਅਨ ਵੀ ਮਿਲ ਜਾਵੇਗਾ। ਰੂਸ ਦੇ ਯਾਨ ਨੈਪੋਮਨਿਆਚੀ ਤੇ ਚੀਨ ਦੇ ਡਿੰਗ ਲੀਰੇਨ ਵਿਚਾਲੇ 9 ਅਪ੍ਰੈਲ ਨੂੰ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ।
ਨੈਪੋਮਨਿਆਚੀ ਜਿੱਥੇ ਇਕ ਵਾਰ ਵਿਸ਼ਵ ਚੈਂਪੀਅਨਸ਼ਿਪ ਖੇਡ ਚੁੱਕਾ ਹੈ ਤਾਂ ਉੱਥੇ ਹੀ ਡਿੰਗ ਲਈ ਇਹ ਪਹਿਲਾ ਮੌਕਾ ਹੈ। 14 ਰਾਊਂਡਾਂ ਦਾ ਇਹ ਕਲਾਸੀਕਲ ਮੁਕਾਬਲਾ 29 ਅਪ੍ਰੈਲ ਤਕ ਖੇਡਿਆ ਜਾਵੇਗਾ ਤੇ ਨਤੀਜਾ ਨਾ ਨਿਕਲਣ ’ਤੇ 30 ਅਪ੍ਰੈਲ ਨੂੰ ਟਾਈਬ੍ਰੇਕ ’ਚ ਖੇਡਿਆ ਜਾਵੇਗਾ।
ਨਿਤੀਸ਼ ਨੇ ਜਿੱਤਿਆ ਮੇਅਰ ਕੱਪ ਇੰਦੌਰ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ
NEXT STORY