ਨਵੀਂ ਦਿੱਲੀ : ਸੰਯੁਕਤ ਵਿਸ਼ਵ ਕੁਸ਼ਤੀ ਮਹਾਸੰਘ (UWW) ਨੇ ਭਾਰਤੀ ਕੁਸ਼ਤੀ ਮਹਾਸੰਘ (WFI) ਨੂੰ ਸਮੇਂ 'ਤੇ ਚੋਣਾਂ ਨਾ ਕਰਵਾਉਣ ਲਈ ਮੁਅੱਤਲ ਕਰ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਭਾਰਤੀ ਪਹਿਲਵਾਨ ਆਗਾਮੀ ਵਿਸ਼ਵ ਚੈਂਪੀਅਨਸ਼ਿਪ 'ਚ ਭਾਰਤੀ ਝੰਡੇ ਹੇਠ ਮੁਕਾਬਲਾ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : ਟੀਮ ਇੰਡੀਆ ਨੇ ਮਿਲ ਕੇ ਦੇਖੀ 'ਚੰਦਰਯਾਨ-3' ਦੀ ਲੈਂਡਿੰਗ, ਵਜਾਈਆਂ ਤਾੜੀਆਂ, ਕੀਤਾ ਚੀਅਰਸ (Video)
ਭਾਰਤੀ ਪਹਿਲਵਾਨ 16 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਨਿਰਪੱਖ ਖਿਡਾਰੀਆਂ ਦੇ ਰੂਪ ਵਿੱਚ ਹਿੱਸਾ ਲੈਣਗੇ। ਵਿਸ਼ਵ ਚੈਂਪੀਅਨਸ਼ਿਪ ਪੈਰਿਸ ਓਲੰਪਿਕ ਲਈ ਕੁਆਲੀਫਾਇੰਗ ਈਵੈਂਟ ਵੀ ਹੈ। ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਵਾਲੇ ਐਡਹਾਕ ਪੈਨਲ ਨੂੰ ਚੋਣਾਂ ਕਰਵਾਉਣ ਲਈ 45 ਦਿਨਾਂ ਦੀ ਸਮਾਂ ਹੱਦ ਦਿੱਤੀ ਗਈ ਸੀ ਪਰ ਉਹ ਇਸ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ। ਭਾਰਤੀ ਓਲੰਪਿਕ ਸੰਘ (IOA) ਨੇ 27 ਅਪ੍ਰੈਲ ਨੂੰ ਕੁਸ਼ਤੀ ਦੇ ਕੰਮਕਾਜ ਨੂੰ ਦੇਖਣ ਲਈ ਇੱਕ ਐਡ-ਹਾਕ ਪੈਨਲ ਨਿਯੁਕਤ ਕੀਤਾ ਸੀ।
UWW ਨੇ 28 ਅਪ੍ਰੈਲ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਚੋਣਾਂ ਕਰਵਾਉਣ ਦੀ ਸਮਾਂ ਹੱਦ ਪੂਰੀ ਨਾ ਕੀਤੀ ਗਈ ਤਾਂ ਉਹ ਭਾਰਤੀ ਫੈਡਰੇਸ਼ਨ ਨੂੰ ਮੁਅੱਤਲ ਕਰ ਸਕਦੀ ਹੈ। ਆਈ. ਓ. ਏ. ਦੇ ਸੂਤਰਾਂ ਨੇ ਪੀ. ਟੀ. ਆਈ. ਨੂੰ ਦੱਸਿਆ, "ਯੂਡਬਲਯੂ. ਡਬਲਯੂ. ਨੇ ਬੁੱਧਵਾਰ ਰਾਤ ਨੂੰ ਐਡ-ਹਾਕ ਪੈਨਲ ਨੂੰ ਸੂਚਿਤ ਕੀਤਾ ਕਿ ਕਾਰਜਕਾਰੀ ਬਾਡੀ ਦੀਆਂ ਚੋਣਾਂ ਨਾ ਕਰਵਾਏ ਜਾਣ ਕਾਰਨ ਡਬਲਯੂ. ਐਫ. ਆਈ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ : ਏਸ਼ੀਆ ਕੱਪ ਤੋਂ ਪਹਿਲਾਂ ਪੂਰੀ ਤਿਆਰੀ 'ਚ ਵਿਰਾਟ ਕੋਹਲੀ, ਸਾਂਝਾ ਕੀਤਾ ਯੋ-ਯੋ ਟੈਸਟ ਦਾ ਸਕੋਰ
WFI ਪਹਿਲਾਂ 7 ਮਈ ਨੂੰ ਹੋਣੀ ਸੀ ਪਰ ਖੇਡ ਮੰਤਰਾਲੇ ਨੇ ਇਸ ਪ੍ਰਕਿਰਿਆ ਨੂੰ ਅਯੋਗ ਕਰਾਰ ਦਿੱਤਾ। ਚੋਣਾਂ ਨੂੰ ਕਈ ਵਾਰ ਮੁਲਤਵੀ ਕਰ ਦਿੱਤਾ ਗਿਆ ਸੀ ਕਿਉਂਕਿ ਕਈ ਅਸੰਤੁਸ਼ਟ ਅਤੇ ਗੈਰ-ਸਬੰਧਤ ਰਾਜ ਇਕਾਈਆਂ ਨੇ ਚੋਣਾਂ ਵਿੱਚ ਹਿੱਸਾ ਲੈਣ ਦਾ ਅਧਿਕਾਰ ਮੁੜ ਪ੍ਰਾਪਤ ਕਰਨ ਲਈ ਅਦਾਲਤਾਂ ਤੱਕ ਪਹੁੰਚ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਸ਼ੀਆ ਕੱਪ ਤੋਂ ਪਹਿਲਾਂ ਪੂਰੀ ਤਿਆਰੀ 'ਚ ਵਿਰਾਟ ਕੋਹਲੀ, ਸਾਂਝਾ ਕੀਤਾ ਯੋ-ਯੋ ਟੈਸਟ ਦਾ ਸਕੋਰ
NEXT STORY