ਚੰਡੀਗੜ੍ਹ– ਆਈ. ਪੀ. ਐੱਲ. ਦੇ 2024 ਸੈਸ਼ਨ ’ਚ ਪ੍ਰਤੀ ਓਵਰ ਦੋ ਬਾਊਂਸਰ ਸੁੱਟਣ ਦੀ ਮਨਜ਼ੂਰੀ ਹੈ ਤੇ ਹਮਲਾਵਰ ਬੱਲੇਬਾਜ਼ ਲਿਆਮ ਲਿਵਿੰਗਸਟੋਨ ਦਾ ਮੰਨਣਾ ਹੈ ਕਿ ਇਸ ਨਾਲ ਨਜਿੱਠਣ ਦਾ ਸਭ ਤੋਂ ਚੰਗਾ ਤਰੀਕਾ ਉਛਲਦੀਆਂ ਗੇਂਦਾਂ ਨੂੰ ਬਾਊਂਡਰੀ ਦੇ ਪਾਰ ਪਹੁੰਚਾਉਣਾ ਹੈ। ਲਿਵਿੰਗਸਟੋਨ ਦਾ ਮੰਨਣਾ ਹੈ ਕਿ ਆਧੁਨਿਕ ਕ੍ਰਿਕਟ ਬੱਲੇਬਾਜ਼ਾਂ ਦੀ ਖੇਡ ਬਣ ਗਈ ਹੈ, ਲਿਹਾਜਾ ਪ੍ਰਤੀ ਓਵਰ ਦੋ ਬਾਊਂਸਰਾਂ ਦੀ ਮਨਜ਼ੂਰੀ ਮਿਲਣ ਨਾਲ ਗੇਂਦਬਾਜ਼ਾਂ ਕੋਲ ਟੀ-20 ਸਵਰੂਪ ’ਚ ਬਦਲ ਵਧ ਗਏ ਹਨ। ਦਿੱਲੀ ਕੈਪੀਟਲਸ ਵਿਰੁੱਧ ਸ਼ਨੀਵਾਰ ਨੂੰ ਆਈ. ਪੀ. ਐੱਲ. ਦੇ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਬੱਲੇਬਾਜ਼ ਨੇ ਕਿਹਾ,‘‘ਯਾਰਕਰ ’ਤੇ ਛੱਕਾ ਮਾਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਬਾਊਂਸਰ ’ਤੇ ਛੱਕਾ ਲਗਾਉਣਾ ਚਾਹੀਦਾ ਹੈ ਕਿਉਂਕਿ ਗੇਂਦਬਾਜ਼ਾਂ ਕੋਲ ਹੁਣ ਜ਼ਿਆਦਾ ਬਦਲ ਹਨ। ਵੱਡੇ ਮੈਦਾਨਾਂ ’ਤੇ ਇਹ ਹੋਰ ਪ੍ਰਭਾਵਸ਼ਾਲੀ ਹੋਵੇਗਾ। ਮੈਂ ਨਹੀਂ ਕਹਿ ਸਕਦਾ ਕਿ ਛੋਟੇ ਮੈਦਾਨਾਂ ’ਤੇ ਚੰਗੀ ਪਿੱਚ ’ਤੇ ਗੇਂਦਬਾਜ਼ ਕਿੰਨੇ ਬਾਊਂਸਰ ਸੁੱਟਣਾ ਚਾਹੁਣਗੇ।’’
ਭਾਰਤੀ ਮਹਿਲਾ ਹਾਕੀ ਟੀਮ ਨੂੰ ਨਵੀਂ ਮਜ਼ਬੂਤੀ ਦੇਵਾਂਗੇ : ਸਵਿਤਾ ਪੂਨੀਆ
NEXT STORY