ਸਪਰੋਟਸ ਡੈਸਕ— ਇੰਡੀਅਨ ਟੀ-20 ਲੀਗ 'ਚ ਬੁੱਧਵਾਰ ਨੂੰ ਰੋਹਿਤ ਸ਼ਰਮਾ ਦੀ ਮੁੰਬਈ ਨੇ ਧੋਨੀ ਦੀ ਚੇਨਈ ਨੂੰ 37 ਦੌੜਾਂ ਨਾਲ ਹਰਾਇਆ। ਜਿੱਤ ਦੀ ਹੈਟ੍ਰਿਕ ਲਗਾਉਣ ਵਾਲੇ ਚੇਨਈ ਦੀ ਇਸ ਸੀਜਨ 'ਚ ਇਹ ਪਹਿਲੀ ਹਾਰ ਹੈ। ਗੇਂਦਬਾਜ਼ੀ ਤੋਂ ਲੈ ਕੇ ਬੱਲੇਬਾਜ਼ੀ 'ਚ ਵੀ ਟੀਮ ਦਾ ਪ੍ਰਦਰਸ਼ਨ ਲਾਜਵਾਬ ਰਿਹਾ। ਜਾਣਦੇ ਹਾਂ ਇਸ ਮੁਕਾਬਲੇ 'ਚ ਕੌਣ ਰਹੇ ਮੁੰਬਈ ਦੀ ਵਲੋਂ ਜਿੱਤ ਦੇ ਸਭ ਤੋਂ ਵੱਡੇ ਹੀਰੋ।
ਟਾਪ ਆਰਡਰ ਦੇ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੇ ਇਕ ਵਾਰ ਫਿਰ ਟੀਮ ਨੂੰ ਸੰਭਾਲਦੇ ਹੋਏ ਬਿਹਤਰੀਨ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 43 ਗੇਂਦਾਂ 'ਤੇ 8 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 59 ਦੌੜਾਂ ਦੀ ਬਿਹਤਰੀਨ ਅਰਧ ਸੈਂਕੜੇ ਦੀ ਪਾਰੀ ਖੇਡੀ।
ਟੀਮ ਇੰਡੀਆ ਦੇ ਆਲਰਾਉਂਡਰ ਹਾਰਦਿਕ ਪਡੰਯਾ ਨੂੰ ਉਨ੍ਹਾਂ ਦੇ ਲਾਜਵਾਬ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਡੰਯਾ ਨੇ ਬੱਲੇਬਾਜ਼ ਕਰਦੇ ਹੋਏ 8 ਗੇਦਾਂ 'ਤੇ ਇੱਕ ਚੌਕਾ ਤੇ ਤਿੰਨ ਛੱਕਿਆਂ ਦੀ ਮਦਦ ਨਾਲ 25 ਦੌੜਾਂ ਦੀ ਤੂਫਾਨੀ ਪਾਰ ਖੇਡੀ। ਇਸ ਤੋਂ ਇਲਾਵਾ ਉਨ੍ਹਾਂ ਨੇ ਧੋਨੀ, ਜਡੇਜਾ ਤੇ ਚਾਹਰ ਦੇ ਰੂਪ 'ਚ ਤਿੰਨ ਖਿਡਾਰੀਆਂ ਨੂੰ ਵੀ ਆਊਟ ਕੀਤਾ।
ਹਾਰਦਿਕ ਪਡੰਯਾ ਦਾ ਭਰਾ ਕਰੁਣਾਲ ਪਡੰਯਾ ਲਈ ਵੀ ਇਹ ਮੈਚ ਕਾਫ਼ੀ ਖਾਸ ਰਿਹਾ। ਕਰੁਣਾਲ ਨੇ ਇਸ ਮੈਚ 'ਚ 23 ਗੇਂਦਾਂ 'ਤੇ 5 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 42 ਦੌੜਾਂ ਦੀ ਮਦਦਗਾਰ ਪਾਰੀ ਖੇਡ ਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕ ਨਿਭਾਈ।
ਟੀਮ ਦੇ ਧਾਂਸੂ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਇਸ ਮੈਚ 'ਚ ਤਿੰਨ ਵਿਕਟ ਹਾਸਲ ਕੀਤੇ। ਮਲਿੰਗਾ ਨੇ ਵਾਟਸਨ ਸਮੇਤ ਯਾਦਵ ਤੇ ਡੀਜੇ ਬਰਾਵੋ ਨੂੰ ਆਊਟ ਕਰ ਕੇ ਕ੍ਰੀਜ਼ ਤੋਂ ਚਲਦਾ ਕੀਤਾ।
ਟੀਮ ਦੇ ਤੇਜ਼ ਗੇਂਦਬਾਜ਼ ਜੇਸਨ ਬੇਹਰਨਡਾਰਫ ਦੇ ਪ੍ਰਦਰਸ਼ਨ ਨੂੰ ਕਿਸੇ ਵੀ ਮਾਅਨੇ 'ਚ ਘੱਟ ਨਹੀਂ ਮੰਨਿਆ ਜਾਵੇਗਾ। ਜੇਸਨ ਨੇ ਆਪਣੀ ਧਾਕੜ ਗੇਂਦਬਾਜ਼ੀ ਦੇ ਦਮ 'ਤੇ ਮੈਚ 'ਚ ਦੋ ਵੱਡੇ ਖਿਡਾਰੀਆਂ ਰਾਇਡੂ ਤੇ ਰੈਨਾ ਨੂੰ ਆਊਟ ਕੀਤਾ ਸੀ।
ਭਾਰਤੀ ਫੁੱਟਬਾਲ ਟੀਮ ਦੇ ਕੋਚ ਅਹੁਦੇ ਲਈ 250 ਤੋਂ ਜ਼ਿਆਦਾ ਬੇਨਤੀਆਂ ਆਈਆਂ
NEXT STORY