ਸਪੋਰਟਸ ਡੈਸਕ— ਬੈਂਗਲੁਰੂ ਦੇ ਖਿਲਾਫ ਐਤਵਾਰ ਨੂੰ ਚੇਨਈ ਦੇ ਕਪਤਾਨ ਐੱਮ. ਐੱਸ ਧੋਨੀ ਨੇ ਤੂਫਾਨੀ ਅੰਦਾਜ 'ਚ ਖੇਡਦੇ ਹੋਏ 48 ਗੇਂਦਾਂ 'ਤੇ 5 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇੰਨਾ ਹੀ ਨਹੀਂ, ਧੋਨੀ ਨੇ ਇੰਡੀਅਨ ਟੀ-20 ਲੀਗ ਦੇ ਇਸ ਸੀਜ਼ਨ ਦਾ ਸਭ ਤੋਂ ਲੰਬਾ ਛੱਕਾ ਵੀ ਲਗਾਇਆ। ਇੰੰਡੀਅਨ ਟੀ-20 ਲੀਗ ਦੇ ਮੌਜੂਦਾ ਸੀਜ਼ਨ ਦਾ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਛੱਕਾ ਹੈ। ਧੋਨੀ ਦਾ ਇਹ ਛੱਕਾ 111 ਮੀਟਰ ਦਾ ਸੀ, ਜੋ ਉਨ੍ਹਾਂ ਨੇ ਮੈਚ ਦੇ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਉਮੇਸ਼ ਯਾਦਵ ਨੂੰ ਲਗਾਇਆ ਸੀ। ਅੱਜ ਜਾਣਦੇ ਹਾਂ ਇਸ ਸੀਜਨ 'ਚ ਹੁਣ ਤੱਕ ਕਿਹੜੇ ਖਿਡਾਰੀ ਕਿੰਨੇ ਲੰਬੇ ਛੱਕੇ ਲਾ ਚੁੱਕੇ ਹਨ।
ਆਂਦ੍ਰੇ ਰਸੇਲ
ਦਿੱਲੀ ਦੇ ਖਿਲਾਫ ਮੈਚ 'ਚ ਰਸੇਲ ਨੇ ਪਾਰੀ 'ਚ 6 ਛੱਕੇ ਠੋਕੇ ਸਨ। ਇਸ ਮੈਚ 'ਚ ਰਸੇਲ ਨੇ ਹਰਸ਼ਲ ਪਟੇਲ ਦੀ ਗੇਂਦ 'ਤੇ 98 ਮੀਟਰ ਲੰਮਾ ਛੱਕਾ ਜੜਿਆ ਸੀ।
ਕ੍ਰਿਸ ਗੇਲ
30 ਮਾਰਚ ਨੂੰ ਮੁੰਬਈ ਦੇ ਖਿਲਾਫ ਮੈਚ 'ਚ ਮਿਚੇਲ ਮੈੱਕਲੇਂਘਨ ਦੀ ਲਗਾਤਾਰ ਦੋ ਗੇਂਦਾਂ 'ਤੇ ਗੇਲ ਨੇ ਜੜੇ ਦੋ ਲੰਬੇ ਛੱਕੇ। ਇਸ 'ਚ ਪਹਿਲਾ ਛੱਕਾ ਡੀਪ-ਮਿਡ ਵਿਕਟ ਦੇ ਉਪਰੋ ਦੀ 101 ਮੀਟਰ ਦੀ ਦੂਰੀ ਤੱਕ ਗਿਆ। ਇਸ ਮੈਚ 'ਚ ਗੇਲ ਨੇ ਇੰਡੀਅਨ ਟੀ-20 ਲੀਗ 'ਚ 300 ਛੱਕੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ।
ਕ੍ਰਿਸ ਲਿਨ
ਬੈਂਗਲੁਰੂ ਦੇ ਖਿਲਾਫ ਮੈਚ 'ਚ ਕੋਲਕਾਤਾ ਦੇ ਓਪਨਰ ਲਿਨ ਨੇ 31 ਗੇਂਦਾਂ 'ਚ 4 ਚੌਕੇ ਤੇ ਦੋ ਛੱਕੇ ਦੀ ਮਦਦ ਨਾਲ 43 ਦੌੜਾਂ ਦੀ ਬੜੀ ਹੀ ਅਹਿਮ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ ਫਿਰਕੀ ਗੇਂਦਬਾਜ਼ ਯੁਜਵਿੰਦਰ ਚਾਹਲ ਦੀ ਗੇਂਦ 'ਤੇ ਪਾਰੀ ਦੇ ਛੇਵੇਂ ਓਵਰ 'ਚ 102 ਮੀਟਰ ਛੱਕਾ ਲਗਾਇਆ।
ਹਾਰਦਿਕ ਪੰਡਯਾ
ਬੈਂਗਲੁਰੂ ਦੇ ਖਿਲਾਫ ਹਾਰਦਿਕ ਪੰਡਯਾ ਨੇ 14 ਗੇਂਦਾਂ 'ਤੇ ਅਜੇਤੂ 32 ਦੌੜਾਂ ਬਣਾਈਆਂ ਤੇ ਆਪਣੀ ਪਾਰੀ 'ਚ ਉਨ੍ਹਾਂ ਨੇ ਤਿੰਨ ਤੂਫਾਨੀ ਛੱਕੇ ਲਗਾਏ। ਇਨ੍ਹਾਂ 'ਚੋਂ ਇਕ ਛੱਕਾ 104 ਮੀਟਰ ਲੰਬਾ ਸੀ ਜੋ ਇਸ ਸੀਜਨ ਦਾ ਸਭ ਤੋਂ ਲੰਬਾ ਛੱਕਾ ਸੀ।ਉਮੇਸ਼ ਯਾਦਵ
31 ਮਾਰਚ ਨੂੰ ਹੈਦਰਾਬਾਦ ਦੇ ਖਿਲਾਫ ਮੈਚ 'ਚ ਉਮੇਸ਼ ਯਾਦਵ ਨੇ ਇਹ ਛੱਕਾ ਲਗਾਇਆ। ਸੰਦੀਪ ਸ਼ਰਮਾ ਦੇ 16ਵੇਂ ਓਵਰ ਦੀ 5ਵੀਂ ਗੇਂਦ 'ਤੇ ਉਮੇਸ਼ ਨੇ ਲਾਂਗ ਆਨ 'ਤੇ 101 ਮੀਟਰ ਲੰਮਾ ਛੱਕਾ ਲਗਾਇਆ।
ਭਾਰਤੀ ਵਿਦਿਆਰਥੀ ਲਾ ਲੀਗਾ ਕਲੱਬ ਦੇ ਨਾਲ ਟ੍ਰੇਨਿੰਗ ਕਰਨਗੇ
NEXT STORY