ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵੈਸਟਇੰਡੀਜ਼ ਦੇ ਖ਼ਿਲਾਫ਼ ਬੱਲੇ ਨਾਲ ਸੰਭਲ ਕੇ ਖੇਡਦੇ ਹੋਏ ਨਜ਼ਰ ਆਏ ਕਿਉਂਕਿ ਡੋਮਿਨਿਕਾ ਦੀ ਪਿੱਚ ਦੀ ਹੌਲੀ ਰਫ਼ਤਾਰ ਕਾਰਨ ਖੇਡਣਾ ਮੁਸ਼ਕਲ ਹੋ ਰਿਹਾ ਸੀ। ਉਨ੍ਹਾਂ ਨੇ ਸੈਟਲ ਹੋਣ 'ਚ ਕਾਫ਼ੀ ਸਮਾਂ ਲਿਆ ਅਤੇ 41ਵੀਂ ਗੇਂਦ 'ਤੇ ਆਪਣਾ ਪਹਿਲਾ ਚੌਕਾ ਲਗਾਇਆ। ਇਸ ਤੋਂ ਬਾਅਦ ਵੀ ਕੋਹਲੀ ਨੇ ਜਲਦਬਾਜ਼ੀ ਨਹੀਂ ਦਿਖਾਈ, ਆਪਣੀ ਪਹੁੰਚ ਨਹੀਂ ਬਦਲੀ ਅਤੇ ਹਾਲਾਤ ਦੇ ਮੁਤਾਬਕ ਖੇਡੇ।
ਗੇਂਦਬਾਜ਼ਾਂ ਦੀ ਸਫ਼ਲਤਾ ਲਈ ਪਿੱਚ ਤਿਆਰ ਹੋਣ 'ਤੇ ਉਹ ਸੰਘਰਸ਼ ਕਰਦੇ ਨਜ਼ਰ ਆਏ। ਫਿਰ ਵੀ ਕੋਹਲੀ ਅੱਗੇ ਵਧਦੇ ਰਹੇ ਅਤੇ 160 ਗੇਂਦਾਂ ਬਾਅਦ ਆਪਣਾ ਤੀਜਾ ਚੌਕਾ ਜੜਨ 'ਚ ਕਾਮਯਾਬ ਰਹੇ ਅਤੇ ਉਦੋਂ ਹੀ ਉਨ੍ਹਾਂ ਨੇ ਸੁੱਖ ਦਾ ਸਾਹ ਲੈਂਦੇ ਹੋਏ ਜਸ਼ਨ ਮਨਾਇਆ ਕਿਉਂਕਿ ਇਕ ਸਮੇਂ 'ਤੇ ਦੌੜਾਂ ਬਣਾਉਣਾ ਬਹੁਤ ਮੁਸ਼ਕਲ ਹੋ ਗਿਆ ਸੀ।
ਇਹ ਵੀ ਪੜ੍ਹੋ- ਨੋਵਾਕ ਜੋਕੋਵਿਚ ਵਿੰਬਲਡਨ ਦੇ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ
ਘਟਨਾ ਦੀ ਤਸਵੀਰ ਤੁਰੰਤ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋ ਗਈ। ਇਸ ਦੌਰਾਨ ਕੋਹਲੀ ਤੋਂ ਸੈਂਕੜਾ ਲਗਾਉਣ ਦੀ ਉਮੀਦ ਸੀ ਪਰ ਉਹ ਇਕ ਵਾਰ ਫਿਰ ਤੋਂ ਖੁੰਝ ਗਏ। ਪਿਛਲੇ ਕੁਝ ਸਾਲਾਂ ਦੌਰਾਨ ਕੋਹਲੀ ਨੇ ਲਾਲ ਗੇਂਦ ਦੇ ਖ਼ਿਲਾਫ਼ ਸੰਘਰਸ਼ ਕੀਤਾ ਅਤੇ ਵੈਸਟਇੰਡੀਜ਼ ਦੇ ਖ਼ਿਲਾਫ਼ ਸੈਂਕੜਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ 76 ਦੇ ਸਕੋਰ 'ਤੇ ਆਊਟ ਹੋ ਗਏ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ਦਾ ਐਲਾਨ, ਰੁਤੁਰਾਜ ਗਾਇਕਵਾੜ ਬਣੇ ਕਪਤਾਨ
ਭਾਰਤ ਨੇ 1-0 ਹੀ ਬੜ੍ਹਤ ਬਣਾਈ
ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਪਹਿਲੀ ਪਾਰੀ 'ਚ 421 ਦੌੜਾਂ ਬਣਾਈਆਂ ਸਨ ਅਤੇ ਇਸ ਤਰ੍ਹਾਂ ਘਰੇਲੂ ਟੀਮ ਲਈ ਦੂਜੀ ਪਾਰੀ 'ਚ ਕਿਸੇ ਵੀ ਤਰ੍ਹਾਂ ਦੀ ਵਾਪਸੀ ਕਰਨਾ ਕਾਫ਼ੀ ਮੁਸ਼ਕਲ ਨਜ਼ਰ ਆ ਰਿਹਾ ਸੀ। ਰਵੀਚੰਦਰਨ ਅਸ਼ਵਿਨ ਨੇ ਇਕ ਵਾਰ ਫਿਰ ਜਾਦੂ ਦਿਖਾਇਆ। ਉਨ੍ਹਾਂ ਨੇ ਦੂਜੀ ਪਾਰੀ 'ਚ ਸ਼ਾਨਦਾਰ ਸੱਤ ਵਿਕਟਾਂ ਲੈ ਕੇ ਵੈਸਟਇੰਡੀਜ਼ ਨੂੰ 130 ਦੌੜਾਂ ਤੱਕ ਰੋਕ ਦਿੱਤਾ। ਮੱਧ 'ਚ ਰਵਿੰਦਰ ਜਡੇਜਾ ਨੇ ਉਨ੍ਹਾਂ ਦਾ ਚੰਗਾ ਸਹਿਯੋਗ ਦਿੱਤਾ ਅਤੇ ਦੋ ਵਿਕਟਾਂ ਲਈਆਂ, ਜਦੋਂ ਕਿ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਇਕ ਵਿਕਟ ਲਈ ਜਿਸ ਨਾਲ ਭਾਰਤ ਨੇ ਮੈਚ ਇਕ ਪਾਰੀ ਅਤੇ 141 ਦੌੜਾਂ ਨਾਲ ਜਿੱਤ ਲਿਆ। ਯਸ਼ਸਵੀ ਜੈਸਵਾਲ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਦਿੱਤਾ ਗਿਆ। ਇਸ ਨੌਜਵਾਨ ਖਿਡਾਰੀ ਨੇ 171 ਦੌੜਾਂ ਬਣਾਈਆਂ ਅਤੇ ਡੈਬਿਊ 'ਤੇ ਸੈਂਕੜਾ ਲਗਾਉਣ ਵਾਲੇ ਦੁਰਲੱਭ ਕ੍ਰਿਕਟਰਾਂ 'ਚੋਂ ਇੱਕ ਬਣ ਗਏ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਹੀ ਸ਼ਾਟ ਨੂੰ 300 ਵਾਰ ਮਾਰ ਕੇ ਵੀ ਨਹੀਂ ਥੱਕਦੇ ਸਨ ਜਾਇਸਵਾਲ
NEXT STORY