ਸੇਂਟ ਜਾਰਜ : ਵਿੰਡੀਜ਼ ਅਤੇ ਇੰਗਲੈਂਡ ਵਿਚਾਲੇ ਤੀਜਾ ਵਨ ਡੇ ਭਾਰੀ ਮੀਂਹ ਕਾਰਨ ਰੱਦ ਹੋ ਗਿਆ। ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ ਪਰ ਫਿਰ ਲਗਾਤਾਰ ਮੀਂਹ ਹੋਣ ਕਾਰਨ ਮੈਚ ਹੋਣ ਦੀ ਸੰਭਾਵਨਾ ਖਤਮ ਹੋ ਗਈ ਅਤੇ ਅੰਪਾਇਰਾਂ ਨੇ ਮੈਚ ਨੂੰ ਰੱਦ ਐਲਾਨ ਕਰ ਦਿੱਤਾ। ਇਸ ਮੈਚ ਦੇ ਰੱਦ ਹੋਣ ਤੋਂ ਬਾਅਦ ਦੋਵਾਂ ਟੀਮਾਂ 5 ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ 'ਤੇ ਹੈ। ਇੰਗੈਂਡ ਨੇ ਪਹਿਲਾਂ ਵਨ ਡੇ ਜਿੱਤਿਆ ਸੀ ਜਦਕਿ ਵਿੰਡੀਜ਼ ਨੇ ਦੂਜਾ ਵਨ ਡੇ ਆਪਣੇ ਨਾਂ ਕੀਤਾ। ਸੀਰੀਜ਼ ਦਾ ਚੌਥਾ ਮੈਚ ਸੈਂਟ ਜਾਰਜ ਵਿਚ ਹੀ 27 ਫਰਵਰੀ ਨੂੰ ਖੇਡਿਆ ਜਾਵੇਗਾ।
ਡਿਵੀਲੀਅਰਸ ਦੀ ਟੀ-20 'ਚ ਵਾਪਸੀ, ਇਸ ਟੀਮ ਵੱਲੋਂ ਖੇਡਦੇ ਦਿਸਣਗੇ
NEXT STORY