ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਖੇਡ ਦੇ ਦਮ 'ਤੇ ਕ੍ਰਿਕਟ ਦੀ ਦੁਨੀਆ ਵਿਚ ਆਪਣੀ ਖਾਸ ਜਗ੍ਹਾ ਬਣਾਈ ਹੈ। ਇਸੇ ਕਾਰਨ ਇਸ ਭਾਰਤੀ ਵਿਕਟਕੀਪਰ ਬੱਲੇਬਾਜ਼ ਦੇ ਭਾਰਤ ਵਿਚ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ਹੈ। ਇਸ ਸੂਚੀ ਵਿਚ ਇਕ ਅਦਾਕਾਰਾ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਇਹ ਅਦਾਕਾਰਾ ਹੋਰ ਕਈ ਨਹਂ ਅਨੁਸ਼ਕਾ ਸੇਨ ਹੈ। ਸੀਰੀਅਲ ਬਲਵੀਰ ਵਿਚ ਐਕਟਿੰਗ ਕਰ ਚੁੱਕੀ ਅਨੁਸ਼ਕਾ ਸੇਨ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ।

ਇੰਨੀ ਘੱਟ ਉਮਰ ਵਿਚ ਹੀ ਆਪਣੀ ਸੁੰਦਰਤਾ ਨਾਲ ਸਾਰਿਆਂ ਨੂੰ ਕਾਫੀ ਆਕਰਸ਼ਿਤ ਕਰਨ ਵਾਲੀ ਅਨੁਸ਼ਕਾ ਸੇਨ ਨੇ ਖੁਦ ਹੀ ਇਕ ਇੰਟਰਵਿਊ ਵਿਚ ਇਸ ਗੱਲ ਨੂੰ ਸਵੀਕਾਰ ਕੀਤਾ। ਇਸ ਵਿਚ ਉਸ ਨੇ ਕਿਹਾ ਸੀ ਕਿ ਉਹ ਭਾਰਤੀ ਕ੍ਰਿਕਟਰ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਕਾਫੀ ਵੱਡੀ ਫੈਨ ਹੈ।

ਇਹ ਅਦਾਕਾਰਾ ਮਹਿੰਦਰ ਸਿੰਘ ਧੋਨੀ ਦੇ ਨਾਲ ਕਈ ਵਾਰ ਫੋਟੋ ਖਿੱਚਵਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਕ੍ਰਿਕਟਰ ਐੱਮ. ਐੱਸ. ਧੋਨੀ ਅਤੇ ਅਨੁਸ਼ਕਾ ਸੇਨ ਦਾ ਸਬੰਧ ਝਾਰਖੰਡ ਨਾਲ ਹੀ ਹੈ। ਅਨੁਸ਼ਕਾ ਦਾ ਜਨਮ ਸਾਲ 2002 ਵਿਚ ਝਾਰਖੰਡ ਵਿਚ ਹੀ ਹੋਇਆ ਸੀ।
IOC ਚੀਫ ਦਾ ਵੱਡਾ ਬਿਆਨ, ਕਿਹਾ- 2021 ’ਚ ਟੋਕੀਓ ਓਲੰਪਿਕ ਨਹੀਂ ਹੋਇਆ ਤਾਂ ਹੋਵੇਗਾ ਰੱਦ
NEXT STORY