ਜਲੰਧਰ— ਟੈਸਟ ਕ੍ਰਿਕਟ ਦੀ ਗੱਲ ਕੀਤੀ ਜਾਵੇਂ ਤਾਂ ਸ਼੍ਰੀਲੰਕਾ ਦੇ ਦਿੱਗਜ਼ ਸਪਿਨਰ ਮੁਥੈਆ ਮੁਰਲੀਧਰਨ 800 ਵਿਕਟ ਲੈ ਕੇ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਪਹਿਲੇ ਸਥਾਨ 'ਤੇ ਹਨ। ਆਪਣੀ 800 ਵਿਕਟਾਂ 167 ਵਾਰ ਉਨ੍ਹਾਂ ਨੇ ਵਿਰੋਧੀ ਟੀਮ ਦੇ ਬੱਲੇਬਾਜ਼ ਨੂੰ ਬੋਲਡ ਕੀਤਾ ਸੀ। ਪਰ ਕਿ ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਬੋਲਡ ਆਉਣ ਕਰਨ ਦਾ ਰਿਕਾਰਡ ਕਿਸ ਦੇ ਨਾਂ 'ਤੇ ਹੈ। ਜੇਕਰ ਗੱਲ ਪਹਿਲੀ ਕਲਾਸ ਦੀ ਕਰੀਏ ਤਾਂ ਇੰਗਲੈਂਡ ਦੇ ਚਾਲਰਸ ਕਾਰਟਰ ਦਾ ਨਾਂ ਸਭ ਤੋਂ ਪਹਿਲਾਂ ਸਾਹਮਣੇ ਆਵੇਗਾ। ਕ੍ਰਿਕਟ ਅੰਕੜੇ ਦੇ ਮੁਤਾਬਕ ਪਤਾ ਲੱਗਦਾ ਹੈ ਕਿ ਚਾਲਰਸ ਨੇ 1895 ਤੋਂ ਲੈ ਕੇ 1898 ਦੌਰਾਨ ਪਹਿਲੀ ਕਲਾਸ 'ਚ ਹਾਸਲ ਕੀਤੀਆਂ 297 ਵਿਕਟਾਂ 'ਚੋਂ 201 ਬੋਲਡ ਤੋਂ ਪ੍ਰਾਪਤ ਕੀਤੀਆਂ ਸਨ।
55 ਵਾਰ ਟੈਸਟ ਕ੍ਰਿਕਟ 'ਚ ਅਜੇਤੂ ਰਹੇ ਹਨ ਬਾਬ ਵਿਲਿਅਸ
ਇੰਗਲੈਂਡ ਦੇ ਤੇਜ਼ ਗੇਂਦਬਾਜ਼ ਬਾਬ ਵਿਲਿਅਸ ਨੇ ਅੱਜ ਹੀ ਦੇ ਦਿਨ ਟੈਸਟ ਕ੍ਰਿਕਟ 'ਚ ਸ਼ੁਰੂਆਤ ਕੀਤੀ ਸੀ। ਬਾਬ ਦੇ ਨਾਂ 'ਤੇ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ 55 ਵਾਰ ਅਜੇਤੂ ਰਹਿਣ ਦਾ ਰਿਕਾਰਡ ਹੈ। ਉਸ ਦਾ ਇਹ ਰਿਕਾਰਡ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕਰਟਨੀ ਵਾਲਸ਼ (61) ਨੇ ਤੋੜੀਆ ਸੀ। ਵਾਲਸ਼ ਦਾ ਇਹ ਰਿਕਾਰਡ ਅੱੱਜ ਵੀ ਕਾਇਮ ਹੈ।
ਦੱਖਣੀ ਅਫਰੀਕਾ ਨੂੰ ਮਿਲਿਆ ਸੀ ਸ਼ਾਨ ਪੋਲਕ ਜਿਹੈ ਆਲਰਾਊਂਡਰ
1996 'ਚ ਅੱਜ ਹੀ ਦੇ ਦਿਨ ਦੱਖਣੀ ਅਫਰੀਕਾ ਨੂੰ ਸ਼ਾਨ ਪੋਲਕ ਦੇ ਰੂਪ 'ਚ ਬਿਹਤਰੀਨ ਆਲਰਾਊਂਡਰ ਮਿਲਿਆ ਸੀ। ਇੰਗਲੈਂਡ ਖਿਲਾਫ ਖੇਡੇ ਜਾ ਰਹੇ ਵਨ ਡੇ ਦੌਰਾਨ ਇਕ ਸਮੇਂ 107 ਦੌੜਾਂ 'ਤੇ 6 ਵਿਕਟ ਗੁਆ ਚੁੱਕੀ ਦੱਖਣੀ ਅਫਰੀਕਾ ਟੀਮ ਨੂੰ ਪੋਲਕ ਨੇ ਪਹਿਲਾਂ 66 ਦੌੜਾਂ ਬਣਾਇਆ। ਉੱਥੇ ਗੇਂਦਬਾਜ਼ੀ ਕਰਦੇ ਹੋਏ 34 ਦੌੜਾਂ ਦੇ ਕੇ 4 ਵਿਕਟਾਂ ਵੀ ਹਾਸਲ ਕੀਤੀਆਂ। ਪੋਲਕ ਨੇ ਦੱਖਣੀ ਅਫਰੀਕਾ ਵਲੋਂ 108 ਟੈਸਟ ਮੈਚ ਖੇਡ ਕੇ 421 ਕਿਕਟਾਂ ਹਾਸਲ ਕੀਤੀਆਂ ਸਨ। ਉੱਥੇ ਬੱਲੇਬਾਜ਼ਾਂ 'ਚ ਉਸ ਨੇ 2 ਸੈਂਕੜਿਆਂ ਨਾਲ 3781 ਦੌੜਾਂ ਵੀ ਬਣਾਈਆਂ।
ਕਪਤਾਨੀ ਦੌਰਾਨ 7 ਟੈਸਟ ਹਾਰਨ ਦਾ ਰਿਕਾਰਡ
ਕਈ ਵਾਰ ਕਪਤਾਨੀ ਕਿਸ ਤਰ੍ਹਾਂ ਬੱਲੇਬਾਜ਼ ਦਾ ਕਰੀਅਰ ਲੈ ਲੱਭਦੀ ਹੈ। ਵੈਸਟਇੰਡੀਜ਼ ਦੇ ਬੱਲੇਬਾਜ਼ ਜਿੰਮੀ ਐਡਮਸ ਨਾਲ ਵਧੀਆ ਭਲਾ ਕੌਣ ਜਾਣਦਾ ਹੋਵੇਗਾ। ਅੱਜ ਹੀ ਦੇ ਦਿਨ 1968 'ਚ ਜਿੰਮੀ ਦਾ ਜਨਮ ਹੋਇਆ ਸੀ। ਜਿੰਮੀ ਨੇ ਆਪਣੇ ਟੈਸਟ ਕਰੀਅਰ ਦਾ ਬਿਹਤਰੀਨ ਸ਼ੁਰੂਆਤ ਕੀਤੀ ਸੀ। ਉਸ ਨੇ ਆਪਣੇ ਪਹਿਲੇ 12 ਟੈਸਟ ਮੈਚਾਂ 'ਚ 81 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ। ਪਰ ਬ੍ਰਾਇਨ ਲਾਰਾ ਦੇ ਅਸਤੀਫੇ ਤੋਂ ਬਾਅਦ ਉਸ ਨੂੰ ਜਦੋਂ ਕਪਤਾਨੀ ਸੌਂਪੀ ਗਈ ਤਾਂ ਆਗਾਮੀ ਮੈਚਾਂ 'ਚ ਉਸ ਦੇ ਕੋਲ ਨਾਂ 'ਤੇ ਅਚਾਨਕ ਰਿਕਾਰਡ ਦਰਜ਼ ਹੋ ਗਿਆ। ਇਹ ਰਿਕਾਰਡ ਸੀ—ਕਪਤਾਨੀ 'ਚ ਲਗਾਤਾਰ 7 ਟੈਸਟ ਮੈਚ ਹਾਰਨ ਦਾ।
ਦੱਖਣੀ ਅਫਰੀਕਾ ਨੇ ਝੱਲੀ ਸਭ ਤੋਂ ਵੱਡੀ ਹਾਰ
1901 'ਚ ਸਿਡਨੀ ਦੇ ਇਤਿਹਾਸਿਕ ਮੈਦਾਨ 'ਚ ਖੇਡਦੇ ਹੋਏ ਨਿਊ ਸਾਊਥ ਵੈਲਸ ਨੇ ਰਿਕਾਰਡ 908 ਦੌੜਾਂ ਦੀ ਬਦੌਲਤ ਦੱਖਣੀ ਅਸਟਰੇਲੀਆ ਨੂੰ ਗੋਢੇ ਲਗਵਾ ਦਿੱਤੇ ਸਨ। ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਸਟਰੇਲੀਆ ਦੀ ਟੀਮ ਅੱਜ ਹੀ ਦੇ ਦਿਨ ਪਾਰੀ 605 ਦੌੜਾਂ ਨਾਲ ਹਾਰੀ ਸੀ। ਇਸ ਪਹਿਲੀ ਕ੍ਰਿਕਟ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ। ਵੈਸੇ ਟੈਸਟ ਕ੍ਰਿਕਟ 'ਚ ਸਭ ਤੋਂ ਵੱਡੀ ਹਾਰ ਦਾ ਰਿਕਾਰਡ ਵੀ ਆਸਟਰੇਲੀਆ ਦੇ ਹੀ ਨਾਂ 'ਤੇ ਹੈ। 1938 'ਚ ਇੰਗਲੈਂਡ ਖਿਲਾਫ ਖੇਡੇ ਗਏ ਟੈਸਟ ਮੈਚ ਦੌਰਾਨ ਆਸਟਰੇਲੀਆ ਪਾਰੀ 579 ਦੌੜਾਂ ਨਾਲ ਹਾਰ ਮਿਲੀ ਸੀ।
ਕ੍ਰੇਗ ਵਿਸ਼ਾਰਟ ਦਾ ਅੱਜ ਜਨਮਦਿਨ ਹੈ
ਜਿੰਬਾਬਵੇ ਟੀਮ ਜਦੋ ਆਪਣੇ ਰੋਅਬ 'ਤੇ ਸੀ ਤਾਂ ਵਧੀਆ-ਵਧੀਆ ਟੀਮਾਂ ਨਾਲ ਟੱਕਰ ਲੈਂਦੀ ਸੀ। ਇਸ ਜਿੰਬਾਬਵੇ ਟੀਮ ਦੇ ਖਿਡਾਰੀ ਕ੍ਰੇਗ ਵਿਸ਼ਾਰਟ ਦਾ ਅੱਜ ਜਨਮਦਿਨ ਹੈ। ਕ੍ਰੇਗ ਨੂੰ ਉਸ ਦੇ 2003 ਵਰਲਡ ਕੱਪ ਦੌਰਾਨ ਨਮਿਬਿਆ ਖਿਲਾਫ ਖੇਡੀ 172 ਦੌੜਾਂ ਦੀ ਪਾਰੀ ਤੋਂ ਇਲਾਵਾ ਜਿੰਬਾਬਵੇ ਕ੍ਰਿਕਟ ਦੀਆਂ ਨੀਤੀਆਂ ਤੋਂ ਤੰਗ ਆ ਕੇ ਕਰਨ ਵਾਲੇ 15 ਮੈਂਬਰਾਂ 'ਚੋਂ ਇਕ ਲਈ ਜਾਂਦਾ ਹੈ। ਜਿੰਬਾਬਵੇ ਕ੍ਰਿਕਟ ਬੋਰਡ ਦੀਆਂ ਨੀਤੀਆਂ ਖਿਲਾਫ 2004 'ਚ ਇਹ ਵਿਰੋਧ ਹੋਇਆ ਸੀ। ਹਾਲਾਂਕਿ ਕ੍ਰੇਗ ਜਿੰਬਾਬਵੇ ਟੀਮ 'ਚ 2005 'ਚ ਹੀ ਵਾਪਸ ਆਏ ਪਰ ਇਸ ਤੋਂ ਬਾਅਦ ਵੀ ਉਹ ਅੱਗੇ ਖੇਡ ਨਹੀਂ ਸਕੇ। ਕਿਉਂਕਿ ਉਸ ਨੂੰ ਜਿੰਬਾਬਵੇ ਕ੍ਰਿਕਟ ਦੀਆਂ ਕਈ ਨੀਤੀਆਂ 'ਤੇ ਵੀ ਇੰਤਰਾਜ ਸੀ। ਤੰਗ ਆ ਕੇ ਉਸ ਨੇ ਸੰਨਿਆਸ ਹੀ ਲੈ ਲਿਆ।
ਤ੍ਰਿਕੋਣੀ ਸੀਰੀਜ਼ ਲਈ ਸ਼੍ਰੀਲੰਕਾ ਟੀਮ ਦਾ ਹੋਇਆ ਐਲਾਨ
NEXT STORY