ਨਵੀਂ ਦਿੱਲੀ : ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਰੋਹਿਤ ਸ਼ਰਮਾ ਮੁੰਬਈ ਇੰਡੀਅਨਜ਼ ਦੇ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਦਾ ਮੁਕਾਬਲਾ ਅੱਜ ਕਿੰਗਜ਼ ਇਲੈਵਨ ਪੰਜਾਬ ਨਾਲ ਹੋਣਾ ਹੈ। ਉਸ ਤੋਂ ਪਹਿਲਾਂ ਅਜਿਹੀ ਖਬਰ ਆਉਣ ਨਾਲ ਫੈਂਸ ਨੂੰ ਜ਼ਰੂਰ ਝਟਕਾ ਲੱਗਾ ਹੈ। ਮੀਡੀਆ ਮੁਤਾਬਕ ਰੋਹਿਤ ਸ਼ਰਮਾ ਦੇ ਪੈਰ ਵਿਚ ਸੱਟ ਲੱਗੀ ਹੈ ਪਰ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਉਸ ਦੀ ਸੱਟ ਕਿੰਨੀ ਗੰਭੀਰ ਹੈ।

ਦੱਸ ਦਈਏ ਕਿ ਆਈ. ਪੀ. ਐੱਲ. ਦੌਰਾਨ ਜਸਪ੍ਰੀਤ ਬੁਮਰਾਹ ਵੀ ਜ਼ਖਮੀ ਹੋਏ ਸੀ ਪਰ ਜਲਦੀ ਹੀ ਬੁਮਰਾਹ ਨੇ ਸੱਟ ਤੋਂ ਰਿਕਵਰੀ ਕਰ ਲਿਆ ਸੀ। ਜ਼ਿਕਰਯੋਗ ਹੈ ਕਿ 15 ਅਪ੍ਰੈਲ ਨੂੰ ਚੋਣਕਾਰ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰਨ ਵਾਲੇ ਹਨ ਉਸ ਤੋਂ ਪਹਿਲਾਂ ਰੋਹਿਤ ਸ਼ਰਮਾ ਦਾ ਇਸ ਤਰ੍ਹਾਂ ਨਾਲ ਜ਼ਖਮੀ ਹੋ ਜਾਣਾ ਚਿੰਤਾ ਦਾ ਵਿਸ਼ਾ ਹੈ। ਆਈ. ਪੀ. ਐੱਲ. ਤੋਂ ਬਾਅਦ ਭਾਰਤੀ ਟੀਮ ਨੂੰ ਵਿਸ਼ਵ ਕੱਪ ਵਿਚ ਖੇਡਣਾ ਹੈ ਉਸ ਤੋਂ ਪਹਿਲਾਂ ਖਿਡਾਰੀਆਂ ਦੀ ਸੱਟ ਲੱਗਣ ਦੀ ਖਬਰ ਆਉਣ ਲੱਗੀ ਹੈ ਜੋ ਪ੍ਰਸ਼ੰਸਕਾਂ ਤੋਂ ਲੈ ਕੇ ਭਾਰਤੀ ਟੀਮ ਲਈ ਚਿੰਤਾ ਦਾ ਵਿਸ਼ਾ ਹੈ।
ਸਿੰਗਾਪੁਰ ਓਪਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪਹੁੰਚੀ ਪੀ.ਵੀ. ਸਿੰਧੂ
NEXT STORY