ਨਵੀਂ ਦਿੱਲੀ— ਆਈ. ਪੀ. ਐੱਲ. 2018 ਦਾ ਖਿਤਾਬ ਜਿੱਤਣ ਤੋਂ ਬਾਆਦ ਮਹਿੰਦਰ ਸਿੰਘ ਧੋਨੀ ਆਪਣੇ ਘਰ ਰਾਂਚੀ ਪਹੁੰਚ ਚੁੱਕੇ ਹਨ। ਧੋਨੀ ਦੀ ਪਤਨੀ ਸਾਕਸ਼ੀ ਨੇ ਆਪਣੇ ਇੰਗਟਾਗ੍ਰਾਮ ਅਕਾਊਟ 'ਤੇ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਘਰ ਦੇ ਅੰਦਰ ਦੀ ਹਰਿਆਲੀ ਤੇ ਖੂਬਸੂਰਤੀ ਨੂੰ ਦਿਖਾਇਆ ਹੈ। ਰਾਂਚੀ ਦੇ ਰਿੰਗ ਰੋਡ 'ਤੇ ਧੋਨੀ ਦਾ ਇਹ ਸ਼ਾਨਦਾਰ ਫਾਰਮ ਹਾਊਸ ਹੈ। ਘਰ ਦੇ ਅੰਦਰ ਜਿਮ, ਪਾਰਕਿੰਗ ਤੇ ਨੈੱਟ ਅਭਿਆਸ ਦੇ ਲਈ ਜਗ੍ਹਾ ਵੀ ਬਣਾਈ ਗਈ ਹੈ।
ਸਾਕਸ਼ੀ ਨੇ ਆਪਣੇ ਇਸ ਵੀਡੀਓ 'ਚ ਫਾਰਮ ਹਾਊਸ ਦੇ ਅੰਦਰ ਦਾ ਗਾਰਡਨ ਦਿਖਾਇਆ ਹੈ। ਸਾਕਸ਼ੀ ਨੇ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ 'ਵੈਕ ਹੋਮ'। 7 ਏਕੜ ਤੋਂ ਜ਼ਿਆਦਾ 'ਚ ਫੈਲੇ ਇਸ ਫਾਰਮ ਹਾਊਸ 'ਚ ਬਹੁਤ ਹਰਿਆਲੀ ਹੈ। ਧੋਨੀ ਨੇ ਆਪਣੇ ਇਸ ਨਵੇਂ ਤੇ ਆਲੀਸ਼ਾਨ ਫਾਰਮ ਹਾਊਸ ਨੂੰ ਰਾਂਚੀ ਦੀ ਖੂਬਸੂਰਤ ਘਾਟੀਆਂ ਦੇ ਵਿਚ ਬਣਾਇਆ ਹੈ।
ਸ਼ਰਾਬ ਸਣੇ ਇਕ ਕਾਬੂ
NEXT STORY