ਨਵੀਂ ਦਿੱਲੀ— ਟੈਸਟ ਸੀਰੀਜ਼ ਤੋਂ ਬਾਅਦ ਚਾਰ ਵਨ ਡੇ ਮੈਚਾਂ 'ਚ ਦੌੜਾਂ ਲਈ ਤਰਸ ਰਹੇ ਰੋਹਿਤ ਸ਼ਰਮਾ ਨੇ ਦੱਖਣੀ ਅਫਰੀਕਾ ਖਿਲਾਫ ਪੰਜਵੇਂ ਵਨ ਡੇ 'ਚ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ। ਰੋਹਿਤ ਲਈ ਇਹ ਸੈਂਕੜਾ ਕਾਫੀ ਅਹਿੰਮ ਸੀ ਪਰ ਸੈਂਕੜਾ ਲਗਾਉਣ ਤੋਂ ਬਾਅਦ ਵੀ ਉਹ ਕਾਫੀ ਸ਼ਾਂਤ ਰਿਹਾ।
ਭਾਰਤ ਦੀ ਇਤਿਹਾਸਿਕ ਜਿੱਤ 'ਚ ਮੈਨ ਆਫ ਦ ਮੈਚ ਰਹੇ ਰੋਹਿਤ ਨੇ ਸੈਂਕੜੇ ਦੇ ਸ਼ਾਂਤ ਜਸ਼ਨ ਦਾ ਰਾਜ ਖੋਲ ਦਿੱਤਾ ਹੈ। ਰੋਹਿਤ ਦੇ ਨਾਲ ਹੋਈ ਗਲਤਫਹਮੀ ਦੇ ਕਾਰਨ ਕਪਤਾਨ ਵਿਰਾਟ ਕੋਹਲੀ ਅਤੇ ਅਜਿੰਕਯ ਰਹਾਨੇ ਰਨਆਊਟ ਹੋ ਗਏ ਸਨ। ਰੋਹਿਤ ਨੇ ਕਿਹਾ ਕਿ ਦੋ ਖਿਡਾਰੀਆਂ ਦੇ ਆਊਟ ਹੋਣ ਤੋਂ ਬਾਅਦ ਦਬਾਅ ਉਸ 'ਤੇ ਆ ਗਿਆ ਸੀ ਅਤੇ ਉਹ ਆਪਣੀ ਲੈਅ ਨੂੰ ਬਰਕਰਾਰ ਰੱਖਣ 'ਤੇ ਧਿਆਨ ਦੇਣਾ ਚਾਹੁੰਦਾ ਸੀ।
ਮੰਗਲਵਾਰ ਦੇਰ ਰਾਤ ਮੈਚ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਕੇ 6 ਵਨ ਡੇ ਮੈਚਾਂ 'ਚ ਸੀਰੀੜ 4-1 ਨਾਲ ਆਪਣੇ ਨਾਂ ਕਰ ਲਈ। ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਮੇਰੇ ਤੋਂ ਪਹਿਲਾਂ 2 ਖਿਡਾਰੀ ਰਨਆਊਟ ਹੋ ਗਏ ਸਨ। ਇਸ ਲਈ ਜਸ਼ਨ ਮਨਾਉਣ ਦੀ ਕੋਈ ਗੱਲ ਨਹੀਂ ਸੀ। ਇਹ ਨਿਰਭਰ ਕਰਦਾ ਹੈ ਕਿ ਤੁਹਾਡਾ ਮੂਡ ਕਿਸ ਤਰ੍ਹਾਂ ਦਾ ਹੈ। 2 ਬੱਲੇਬਾਜ਼ਾਂ ਦੇ ਆਊਟ ਹੋਣ ਤੋਂ ਬਾਅਦ ਮੈਂ ਸਿਰਫ ਆਪਣੀ ਲੈਅ ਨੂੰ ਬਰਕਰਾਰ ਰੱਖਣਾ ਚਾਹੁੰਦਾ ਸੀ ਅਤੇ ਜਸ਼ਨ ਮੇਰੇ ਦਿਮਾਗ 'ਚ ਨਹੀਂ ਸੀ।
ਇਹ ਭਾਰਤੀ ਟੀਮ ਦੀ ਦੱਖਣੀ ਅਫਰੀਕਾ 'ਚ ਪਹਿਲੀ ਵਨ ਡੇ ਸੀਰੀਜ਼ ਜਿੱਤ ਹੈ। ਰੋਹਿਤ ਨੇ ਇਸ 'ਚ ਅਹਿੰਮ ਭੂਮਿਕਾ ਨਿਭਾਈ ਸੀ ਅਤੇ ਪੰਜਵੇਂ ਵਨ ਡੇ 'ਚ 115 ਦੌੜਾਂ ਦੀ ਪਾਰੀ ਖੇਡੀ ਸੀ। ਰੋਹਿਤ ਦਾ ਇਹ ਦੱਖਣੀ ਅਫਰੀਕਾ 'ਚ ਪਹਿਲਾਂ ਸੈਂਕੜਾ ਵੀ ਹੈ।
ਵਿਦੇਸ਼ਾਂ 'ਚ ਸਭ ਤੋਂ ਵੱਡੀ ਜਿੱਤ
ਭਾਰਤੀ ਉਪ-ਕਪਤਾਨ ਰੋਹਿਤ ਸ਼ਰਮਾ ਨੂੰ ਲੱਗਦਾ ਹੈ ਕਿ ਟੀਮ ਨੇ ਮੌਜੂਦਾ ਸੀਰੀਜ਼ 'ਚ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਦੇਸ਼ਾਂ 'ਚ ਸਭ ਤੋਂ ਵੱਡੀ ਵਨ ਡੇ ਸੀਰੀਜ਼ ਆਪਣੇ ਨਾਂ ਕੀਤੀ ਹੈ। ਰੋਹਿਤ ਨੇ ਕਿਹਾ ਕਿ ਨਿਸਚਿਤ ਰੂਪ ਤੋਂ ਮੈਨੂੰ ਲੱਗਦਾ ਹੈ ਕਿ ਇਹ ਵਿਦੇਸ਼ਾਂ 'ਚ ਵਨ ਡੇ 'ਚ ਸਾਡੀ ਸਭ ਤੋਂ ਵੱਡੀ ਜਿੱਤ ਹੈ। ਇਹ ਵਧੀਆ ਜਿੱਤ ਹੈ ਕਿਉਂਕਿ ਇਹ ਦੋ-ਪੱਖੀ ਸੀਰੀਜ਼ ਸੀ। ਇਸ ਤੋਂ ਪਹਿਲਾਂ ਅਸੀਂ ਆਸਟਰੇਲੀਆ 'ਚ 2007-08 'ਚ ਸੀ.ਬੀ. ਟ੍ਰਾਈ ਸੀਰੀਜ਼ ਜਿੱਤੀ ਸੀ। ਹਾਲਾਂਕਿ ਉਹ ਸੀਰੀਜ਼ ਵੀ ਕਾਫੀ ਮੁਸ਼ਕਿਲ ਸੀ।
ਉਸ ਨੇ ਕਿਹਾ ਕਿ ਮੇਰੇ ਲਈ ਦੋਵਾਂ ਦੀ ਤੁਲਨਾ ਕਰਨਾ ਕਾਫੀ ਮੁਸ਼ਕਿਲ ਹੈ। ਮੈਨੂੰ ਲੱਗਦਾ ਹੈ ਕਿ ਇਹ ਸੀਰੀਜ਼ ਸਾਡੇ ਲਈ ਕਾਫੀ ਅਹਿਮ ਹੈ। ਅਸੀਂ ਜਿਸ ਤਰ੍ਹਾਂ ਪਹਿਲਾਂ ਮੈਚ ਖੇਡੇ ਸਨ ਉਸ ਨੂੰ ਦੇਖ ਕੇ ਸਾਫ ਪਤਾ ਚੱਲਦਾ ਹੈ ਕਿ ਅਸੀਂ ਸੀਰੀਜ਼ 'ਚ ਦਬਦਬਾ ਬਣਾਇਆ ਅਤੇ ਨਤੀਜਾ ਵੀ ਸਭ ਦੇ ਸਾਹਮਣੇ ਹਨ।
ਰੋਹਿਤ ਨੇ ਕਿਹਾ ਕਿ ਮੁਸ਼ਕਿਲ ਪਰਿਸਥਿਤੀਆਂ ਦੇ ਬਾਵਜੂਦ ਟੀਮ ਨੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਜਿਸ ਨਾਲ ਇਹ ਜਿੱਤ ਕਾਫੀ ਅਹਿਮ ਬਣ ਗਈ ਹੈ। ਉਸ ਨੇ ਕਿਹਾ ਕਿ ਜਿਸ ਵੀ ਖਿਡਾਰੀ ਨੂੰ ਮੌਕਾ ਮਿਲਿਆ ਉਸ ਨੇ ਕਾਫੀ ਵਧੀਆ ਤਰੀਕੇ ਨਾਲ ਆਪਣੀ ਭੂਮਿਕਾ ਨਿਭਾਈ। ਜੇਕਰ ਤੁਸੀ ਪੂਰੀ ਵਨ ਡੇ ਸੀਰੀਜ਼ ਨੂੰ ਦੇਖੋਗੇ ਤਾਂ ਇਸ 'ਚ ਸਾਡਾ ਪ੍ਰਦਰਸ਼ਨ ਦਬਦਬੇ ਵਾਲਾ ਸੀ। ਇਸ ਤੋਂ ਬਤੌਰ ਟੀਮ ਵਿਦੇਸ਼ਾਂ 'ਚ ਜਾਣ ਲਈ ਅਤੇ ਇੱਥੇ ਸੀਰੀਜ਼ ਜਿੱਤਣ ਲਈ ਸਾਡਾ ਆਤਮਵਿਸ਼ਵਾਸ ਵਧੇਗਾ ਹੀ। ਇਸ ਦੇ ਨਾਲ ਇਹ ਵੀ ਲੱਗਦਾ ਹੈ ਕਿ ਟੈਸਟ ਸੀਰੀਜ਼ ਵੀ ਇਕ ਪਾਸੇ ਮੁਕਾਬਲਾ ਨਹੀਂ ਸੀ ਜਿਸ 'ਚ ਭਾਰਤੀ ਟੀਮ 1-2 ਨਾਲ ਹਾਰ ਗਈ ਸੀ।
ਪੈਟਰੋਲੀਅਮ ਸਪੋਰਟਸ ਬੋਰਡ ਨੂੰ ਦੋਹਰਾ ਖਿਤਾਬ
NEXT STORY