ਭੁਵਨੇਸ਼ਵਰ— ਕਿਟ ਯੂਨੀਵਰਸਿਟੀ ਦੇ ਵਿਹੜੇ 'ਚ 38ਵੇਂ ਰਾਸ਼ਟਰੀ ਟੀਮ ਸ਼ਤਰੰਜ ਮੁਕਾਬਲੇ 'ਚ ਪੈਟਰੋਲੀਅਮ ਸਪੋਰਟਸ ਬੋਰਡ (ਪੀ. ਐੱਸ. ਪੀ. ਬੀ.) ਦੀਆਂ ਦੋਵਾਂ ਟੀਮਾਂ ਨੇ ਕਲੀਨ ਸਵੀਪ ਕਰਦਿਆਂ ਪੁਰਸ਼ ਤੇ ਮਹਿਲਾ ਦੋਵੇਂ ਖਿਤਾਬ ਆਪਣੇ ਨਾਂ ਕਰ ਲਏ। ਪੁਰਸ਼ ਵਰਗ 'ਚ ਨੌਵੇਂ ਮੈਚ 'ਚ ਪੀ. ਐੱਸ. ਪੀ. ਬੀ. ਨੇ ਬੀ. ਐੱਸ. ਐੱਨ. ਐੱਲ. ਨੂੰ ਆਸਾਨੀ ਨਾਲ 3.5-0.5 ਨਾਲ ਹਰਾਉਂਦੇ ਹੋਏ ਲਗਾਤਾਰ ਆਪਣੀ ਨੌਵੀਂ ਜਿੱਤ ਦਰਜ ਕੀਤੀ ਅਤੇ ਲੱਗਭਗ ਇਕਤਰਫਾ ਅੰਦਾਜ਼ 'ਚ 18 ਅੰਕਾਂ ਨਾਲ ਖਿਤਾਬ 'ਤੇ ਕਬਜ਼ਾ ਕੀਤਾ। ਪੈਟਰੋਲੀਅਮ ਸਪੋਰਟਸ ਬੋਰਡ ਦੀ ਇਸ ਜਿੱਤ 'ਚ ਗ੍ਰੈਂਡ ਮਾਸਟਰ ਭਾਸਕਰਨ ਅਧਿਬਨ ਨੇ ਸਭ ਤੋਂ ਵੱਧ 9 'ਚੋਂ 8 ਅੰਕ, ਕਾਰਤੀਕੇਅਨ ਮੁਰਲੀ ਨੇ 8 'ਚੋਂ 7 ਅੰਕ, ਦੀਪਸੇਨ ਗੁਪਤਾ ਨੇ 6 'ਚੋਂ 6 ਅੰਕ, ਜੀ. ਐੱਨ. ਗੋਪਾਲ ਨੇ 7 'ਚੋਂ 6 ਅੰਕ ਤੇ ਕਪਤਾਨ ਸੂਰਯ ਸ਼ੇਖਰ ਗਾਂਗੁਲੀ ਨੇ 6 'ਚੋਂ 5 ਅੰਕ ਬਣਾਏ। ਮਹਿਲਾ ਵਰਗ 'ਚ 7 ਰਾਉੂਂਡ 'ਚ ਹੋਏ ਮੁਕਾਬਲੇ ਵਿਚ ਆਪਣੇ 7 ਮੈਚ ਜਿੱਤ ਕੇ ਪੈਟਰੋਲੀਅਮ ਸਪੋਰਟਸ ਬੋਰਡ ਦੀ ਟੀਮ ਨੇ ਬਾਜ਼ੀ ਮਾਰੀ ਤੇ ਖਿਤਾਬ 'ਤੇ ਕਬਜ਼ਾ ਕੀਤਾ। ਟੀਮ ਨੇ ਆਪਣੇ ਆਖਰੀ ਮੁਕਾਬਲੇ 'ਚ ਤੇਲੰਗਾਨਾ 'ਤੇ 4-0 ਦੀ ਵੱਡੀ ਜਿੱਤ ਦਰਜ ਕੀਤੀ।
IPL 2018 ਦੇ ਮੈਚਾਂ ਦੀ ਜਾਰੀ ਹੋਈ ਸਮਾਂ ਸਾਰਣੀ, 7 ਅਪ੍ਰੈਲ ਤੋਂ ਖੇਡਿਆ ਜਾਵੇਗਾ ਪਹਿਲਾਂ ਮੈਚ
NEXT STORY