ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਆਈ. ਪੀ. ਐੱਲ. 2022 ਮੇਗਾ ਨਿਲਾਮੀ ਤੋਂ ਪਹਿਲਾਂ ਫ੍ਰੈਂਚਾਈਜ਼ੀ ਲਈ ਰਿਟੇਨ ਕੀਤੇ ਗਏ ਪਹਿਲੇ ਖਿਡਾਰੀ ਸਨ। ਇਹ ਇਸ ਲਈ ਸੀ ਕਿ ਉਨ੍ਹਾਂ ਨੇ 2021 'ਚ ਇਕ ਸੈਂਕੜੇ ਦੇ ਨਾਲ 14 ਪਾਰੀਆਂ 'ਚ 484 ਦੌੜਾਂ ਬਣ ਕੇ ਟੀਮ ਲਈ ਮੋਹਰਲੇ ਰਨ-ਸਕੋਰਰ ਦੇ ਤੌਰ 'ਤੇ ਵਾਪਸੀ ਕੀਤੀ।
ਇਹ ਵੀ ਪੜ੍ਹੋ : 66 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਮੁੜ ਬਣਿਆ ਲਾੜਾ, 28 ਸਾਲ ਛੋਟੀ ਕੁੜੀ ਨਾਲ ਰਚਾਇਆ ਵਿਆਹ
ਮੌਜੂਦਾ ਸੀਜ਼ਨ 'ਚ ਵੀ ਉਹ ਆਪਣੀਆਂ ਜ਼ਿੰਮੇਵਾਰੀਆਂ ਬਖ਼ੂਬੀ ਨਿਭਾ ਰਹੇ ਹਨ। ਹਾਲਾਂਕਿ ਸਾਬਕਾ ਭਾਰਤੀ ਕ੍ਰਿਕਟਰ ਵਸੀਮ ਜਾਫਰ ਦਾ ਮੰਨਣਾ ਹੈ ਕਿ ਸੈਮਸਨ ਨੂੰ ਜੋਖ਼ਮ ਭਰੇ ਸ਼ਾਟਸ 'ਚ ਕਟੌਤੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, 'ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਹੁੰਦਾ ਹੈ ਤਾਂ ਉਹ ਕਾਫ਼ੀ ਜੋਖ਼ਮ ਲੈਂਦਾ ਹੈ। ਉਹ ਉਨ੍ਹਾਂ ਲੋਕਾਂ 'ਚੋਂ ਇਕ ਹੈ, ਜਿਨ੍ਹਾਂ ਨੂੰ ਛੱਕੇ ਲਗਾਉਣਾ ਪਸੰਦ ਹੈ। ਕਦੀ-ਕਦੀ ਹਾਈ-ਰਿਸਕ ਕ੍ਰਿਕਟ ਖੇਡਣਾ ਤੁਹਾਨੂੰ ਮੁਸ਼ਕਲ 'ਚ ਪਾ ਸਕਦਾ ਹੈ। ਪਰ ਅਜਿਹਾ ਕੋਈ ਨਹੀਂ ਹੈ ਜੋ ਪੰਜਵੇਂ ਜਾਂ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰ ਰਿਹਾ ਹੋਵੇ, ਜਿੱਥੇ ਉਸ ਨੂੰ ਉਹ ਜੋਖ਼ਮ ਲੈਣ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਸ਼੍ਰੇਅਸ ਅਈਅਰ ਨੇ ਜਿੱਤ ਦੇ ਬਾਅਦ ਇਨ੍ਹਾਂ ਤਿੰਨ ਖਿਡਾਰੀਆਂ ਦੀ ਰੱਜ ਕੇ ਕੀਤੀ ਸ਼ਲਾਘਾ, ਜਾਣੋ ਕੀ ਕਿਹਾ
ਉਹ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦਾ ਹੈ ਤੇ ਉਸ ਨੂੰ ਜੋਖ਼ਮ ਭਰੇ ਸ਼ਾਟਸ 'ਚ ਕਟੌਤੀ ਕਰਨੀ ਹੋਵੇਗੀ। ਜਾਫ਼ਰ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਭਾਰਤ ਲਈ ਖੇਡਣਾ ਚਾਹੁੰਦੇ ਹੋ, ਤਾਂ ਤੁਸੀਂ ਕੇ. ਐੱਲ. ਰਾਹੁਲ ਤੇ ਜੋਸ ਬਟਲਰ ਨੂੰ ਆਪਣੀ ਪਾਰੀ ਨੂੰ ਰਫ਼ਤਾਰ ਦਿੰਦੇ ਹੋਏ ਦੇਖੋ। ਮੈਨੂੰ ਉਸ ਦੀ ਤਕਨੀਕ 'ਚ ਕੋਈ ਸਮੱਸਿਆ ਨਹੀਂ ਦਿਖ ਰਹੀ ਹੈ। ਉਹ ਵਾਰ-ਵਾਰ ਉਹੀ ਗ਼ਲਤੀਆਂ ਨਹੀਂ ਕਰ ਸਕਦਾ ਤੇ ਇਹੋ ਵਜ੍ਹਾ ਹੈ ਕਿ ਉਹ ਭਾਰਤੀ ਟੀਮ 'ਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022: ਰਿੰਕੂ ਸਿੰਘ ਨੇ ਪੂਰਾ ਕੀਤਾ ਖ਼ੁਦ ਨਾਲ ਕੀਤਾ ਵਾਅਦਾ, ਮੈਚ ਤੋਂ ਪਹਿਲਾਂ ਹੱਥ ’ਤੇ ਲਿਖਿਆ ਸੀ ਇਹ ਮੈਸੇਜ
NEXT STORY