ਨਵੀਂ ਦਿੱਲੀ— ਭਾਰਤ ਦੇ ਕਲਾਈ ਸਪਿਨਰ ਯੁਜਵੇਂਦਰ ਚਹਲ ਅਤੇ ਕੁਲਦੀਪ ਯਾਦਵ ਨੇ ਦੱਖਣੀ ਅਫਰੀਕਾ ਖਿਲਾਫ ਚਲ ਰਹੀ ਇਕ ਰੋਜਾ ਸੀਰੀਜ਼ 'ਚ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਚਹਲ ਅਤੇ ਕੁਲਦੀਪ ਨੇ ਸੀਰੀਜ਼ 'ਚ ਆਪਣਾ ਦਬਦਬਾ ਇਸ ਤਰ੍ਹਾਂ ਬਣਾਇਆ ਕਿ ਭਾਰਤ ਨੇ ਪਹਿਲੀ ਵਾਰ ਦੱਖਣੀ ਅਫਰੀਕਾ 'ਚ ਸੀਰੀਜ਼ ਜਿੱਤ ਲਈ। ਭਾਰਤ 6 ਮੈਚਾਂ ਦੀ ਸੀਰੀਜ਼ 'ਚ 4-1 ਦੀ ਬੜਤ ਬਣਾ ਚੁੱਕਾ ਹੈ। ਲੇਗ ਸਪਿਨਰ ਚਹਲ ਅਤੇ ਕੁਲਦੀਪ ਨੇ ਪੰਜ ਮੈਚਾਂ 'ਚ ਹੁਣ ਤੱਕ 30 ਵਿਕਟਾਂ ਹਾਸਲ ਕੀਤੀਆਂ ਜੋ ਇਕ ਦੋ-ਪੱਖੀ ਸੀਰੀਜ਼ 'ਚ ਭਾਰਤੀ ਸਪਿਮਨਰਾਂ ਵਲੋਂ ਸਭ ਤੋਂ ਵੱਧ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ 2005-06 'ਚ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ 'ਚ ਸੀ ਜਦੋ ਭਾਰਤੀ ਸਪਿਨਰਾਂ ਨੇ 27 ਵਿਕਟਾਂ ਸਨ।
ਕੁਲਦੀਪ ਹੁਣ ਤੱਕ 11.56 ਦੀ ਔਸਤ ਨਾਲ 16 ਵਿਕਟਾਂ ਲੈ ਚੁੱਕਾ ਹੈ ਜਦਕਿ ਚਹਲ ਨੇ 16.00 ਦੀ ਔਸਤ ਨਾਲ 14 ਵਿਕਟ ਹੈ। ਇਸ ਤੋਂ ਬਾਅਦ ਅਗਲੇ ਗੇਂਦਬਾਜ਼ ਦੇ ਨਾਂ ਇਨ੍ਹਾਂ ਤੋਂ ਘੱਟ ਵਿਕਟ ਵੀ ਨਹੀਂ ਹਨ। ਇਹ ਦੋਵਾਂ ਸਪਿਨਰ ਵਾਂਡਰਸ 'ਚ ਚੌਥੇ ਵਨ ਡੇ 'ਚ ਅਸਫਲ ਰਹੇ ਸਨ ਅਤੇ ਭਾਰਤ ਉਹ ਮੈਚ ਹਾਰ ਗਿਆ ਸੀ। ਭਾਰਤ ਨੂੰ ਪੋਰਟ ਐਲੀਜਾਬੇਥ 'ਚ ਪੰਜਵੇਂ ਵਨ ਡੇ 'ਚ ਸੀਰੀਜ਼ 'ਚ ਅਜੇਤੂ ਬੜਤ ਦਿਵਾਉਣ 'ਚ ਇਨ੍ਹਾਂ ਦੋਵੇਂ ਸਪਿੰਨਰਾਂ ਦੀ ਪ੍ਰਮੁੱਖ ਭੂਮਿਕਾ ਰਹੀ ਸੀ ਜਿਸ 'ਚ ਕੁਲਦੀਪ ਨੇ ਚਾਰ ਅਤੇ ਚਹਲ ਨੇ ਦੋ ਵਿਕਟਾਂ ਹਾਸਲ ਕੀਤੀਆਂ ਸਨ।
ਧਵਨ ਨੂੰ ਅਜਿਹਾ ਇਸ਼ਾਰਾ ਕਰਨਾ ਰਬਾਡਾ ਨੂੰ ਪਿਆ ਭਾਰੀ, ਠੁੱਕਿਆ ਜੁਰਮਾਨਾ
NEXT STORY