ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ ਨੇ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ. ਵਿਸ਼ਵ ਕੱਪ ਲਈ ਆਪਣੀ ਟੀਮ ਵਿਚ ਵਹਾਬ ਰਿਆਜ਼ ਨੂੰ ਸ਼ਾਮਲ ਕੀਤਾ ਹੈ ਜਿਸ ਨੇ 2 ਸਾਲ ਪਹਿਲਾਂ ਆਪਣਾ ਆਖਰੀ ਅੰਤਰਰਾਸ਼ਟਰੀ ਵਨ ਡੇ ਖੇਡਿਆ ਸੀ। ਇਸ ਤੋਂ ਇਲਾਵਾ ਮੁਹੰਮਦ ਆਮਿਰ ਅਤੇ ਮੁਹੰਮਦ ਆਸਿਫ ਨੂੰ ਵੀ 15 ਮੈਂਬਰੀ ਟੀਮ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਗੇਂਦਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਤੋਂ ਪਰੇਸ਼ਾਨ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਰਿਆਜ਼ ਨੂੰ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ਲਈ ਫਿਰ ਤੋਂ ਆਪਣੀ ਰਾਸ਼ਟਰੀ ਟੀਮ ਵਿਚ ਸ਼ਾਮਲ ਕੀਤਾ ਹੈ ਜਿਸਦਾ ਕਰੀਅਰ ਇਕ ਸਮੇਂ ਮਿੱਕੀ ਆਰਥਰ ਨੇ ਲਗਭਗ ਖਤਮ ਕਰ ਦਿੱਤਾ ਸੀ। ਪੀ. ਸੀ. ਬੀ. ਦੇ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਸੋਮਵਾਰ ਨੂੰ ਇੰਗਲੈਂਡ ਐਂਡ ਵੇਲਸ ਵਿਚ 30 ਮਈ ਤੋਂ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਐਲਾਨੀ ਹੈ ਜਿਸ ਵਿਚ ਵਹਾਬ ਰਿਆਜ਼ ਦੀ ਵਾਪਸੀ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਜੁਨੈਦ ਖਾਨ, ਫਹੀਮ ਅਸ਼ਰਫ ਅਤੇ ਆਬਿਦ ਅਲੀ ਨੂੰ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਨਹੀਂ ਮਿਲੀ ਹੈ ਜੋ ਇਕ ਮਹੀਨੇ ਪਹਿਲਾਂ ਤੱਕ ਸ਼ੁਰੂਆਤੀ ਟੀਮ ਵਿਚ ਸ਼ਾਮਲ ਕੀਤੇ ਗਏ ਸੀ।
ਜੋਕੋਵਿਚ ਨੂੰ ਹਰਾ ਕੇ ਨਡਾਲ ਨੌਵੀਂ ਵਾਰ ਇਟਾਲੀਅਨ ਓਪਨ ਚੈਂਪੀਅਨ
NEXT STORY