ਨਵੀਂ ਦਿੱਲੀ— ਕ੍ਰਿਕਟ ਕੌਸ਼ਲ ਤੋਂ ਇਲਾਵਾ ਆਪਣੇ ਵਧੀਆ ਫਿੱਟਨੈੱਸ ਦੇ ਲਈ ਪਹਿਚਾਣ ਬਣਾਉਣ ਵਾਲੇ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਊਟਡੋਰ ਸਪੋਰਟਸ ਖੇਡਣ ਤੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਰਬਾਦ ਨਾਂ ਕਰਨ।
ਇੱਥੇ ਆਪਣੇ ਲਾਈਫਸਟਾਈਲ ਬ੍ਰਾਂਡ ਵਨ8 ਦੇ ਦੌਰਾਨ ਕੋਹਲੀ ਨੇ ਕਿਹਾ ਕਿ ਅੱਜਕਲ ਤੁਸੀਂ ਦੇਖਿਆ ਹੋਵੇਗਾ ਕਿ ਬੱੱਚੇ ਬਾਹਰ ਖੇਡਣ ਦੀ ਜਗ੍ਹਾ ਵੀਡੀਓ ਗੇਮ ਜ਼ਿਆਦਾ ਖੇਡਦੇ ਹਨ। ਮੇਰਾ ਸੰਦੇਸ਼ ਸਿਰਫ ਨੌਜਵਾਨਾਂ ਦੇ ਲਈ ਨਹੀਂ ਬਲਕਿ ਦੇਸ਼ ਦੇ ਹਰ ਵਿਅਕਤੀਆਂ ਦੇ ਲਈ ਹੈ। ਕੋਹਲੀ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਸੀ ਨੂੰ ਵੀ ਸੋਸ਼ਲ ਮੀਡੀਆ 'ਤੇ ਸੀਮਿਤ ਸਮਾਂ ਹੀ ਲਗਾਉਣਾ ਚਾਹੀਦਾ ਹੈ। ਮੈਂ ਵੀ ਸੋਸ਼ਲ ਮੀਡੀਆ 'ਤੇ ਸਮਾਂ ਲਗਾਉਦਾ ਸੀ ਪਰ ਹੁਣ ਮੈਂ ਮਹਿਸੂਸ ਕੀਤਾ ਹੈ ਕਿ ਇਹ ਸਮਾਂ ਬਰਬਾਦੀ ਹੈ। ਇੱਥੋਂ ਦੇ ਇਕ ਪ੍ਰਸਿੱਧ ਮਾਲ 'ਚ ਲਾਂਚ ਦੇ ਦੌਰਾਨ ਕੋਹਲੀ ਆਪਣੇ ਬ੍ਰਾਂਡ ਦੇ ਕੱਪੜਿਆਂ 'ਚ ਦਿਖੇ ਤੇ ਉਨ੍ਹਾਂ ਨੇ ਲੜਕਿਆਂ ਤੇ ਲੜਕੀਆਂ ਦੇ ਨਾਲ ਬਾਸਕਟਬਾਲ ਤੇ ਫੁੱਟਬਾਲ ਖੇਡਿਆ।
ਜਦੋਂ ਵਿਗਿਆਪਨ ਦੀ ਸ਼ੁਟਿੰਗ ਤੋਂ ਅਚਾਨਕ ਮੈਦਾਨ 'ਚ ਪਹੁੰਚੇ ਧੋਨੀ
NEXT STORY