ਸਪੋਰਟਸ ਡੈਸਕ- IPL ਨੇ ਕਈ ਖਿਡਾਰੀਆਂ ਦੀ ਜ਼ਿੰਦਗੀ ਬਦਲੀ ਹੈ ਅਤੇ ਹੁਣ ਇਸ ਲਿਸਟ 'ਚ ਨਵਾਂ ਨਾਮ ਜੁੜਿਆ ਹੈ- ਪ੍ਰਿਯਾਂਸ਼ ਆਰੀਆ। ਇਸ ਨੌਜਵਾਨ ਬੱਲੇਬਾਜ਼ ਨੇ ਗੁਜਰਾਤ ਟਾਈਟਨਜ਼ ਵਿਰੁੱਧ 47 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪੰਜਾਬ ਕਿੰਗਜ਼ ਨੇ ਪ੍ਰਿਯਾਂਸ਼ ਨੂੰ 3.8 ਕਰੋੜ ਰੁਪਏ 'ਚ ਖਰੀਦਿਆ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਲਈ ਇਕ ਆਲੀਸ਼ਾਨ ਘਰ ਬਣਵਾਉਣ ਜਾ ਰਿਹਾ ਹੈ।
ਕਿਰਾਏ ਦੇ ਘਰ ਤੋਂ ਆਪਣੇ ਖ਼ੁਦ ਦੇ ਘਰ ਤਕ ਦਾ ਸਫਰ
23 ਸਾਲਾ ਪ੍ਰਿਯਾਂਸ਼ ਦਾ ਪਰਿਵਾਰ ਅਜੇ ਕਿਰਾਏ ਦੇ ਘਰ 'ਚ ਰਹਿੰਦਾ ਹੈ। ਉਸਦੇ ਮਾਤਾ-ਪਿਤਾ ਅਧਿਆਪਕ ਹਨ ਪਰ ਅਜੇ ਤਕ ਆਪਣਾ ਘਰ ਨਹੀਂ ਖਰੀਦ ਸਕੇ। ਆਈਪੀਐੱਲ ਦੀ ਇਹ ਡੀਲ ਪ੍ਰਿਯਾਂਸ਼ ਦੀ ਜ਼ਿੰਦਗੀ ਬਦਲਣ ਵਾਲੀ ਹੈ। ਹੁਣ ਜਲਦੀ ਹੀ ਉਹ ਇਕ ਨਵਾਂ ਘਰ ਖਰੀਦਣ ਦਾ ਸੁਪਨਾ ਪੂਰਾ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ- Free ਬਣਾਓ Ghibli image, ਇਹ ਹੈ ਸਭ ਤੋਂ ਆਸਾਨ ਤਰੀਕਾ
ਘਰੇਲੂ ਕ੍ਰਿਕਟ 'ਚ ਪਹਿਲਾਂ ਹੀ ਮਚਾ ਚੁੱਕਾ ਹੈ ਧਮਾਲ
- IPL 2025 'ਚ ਚਮਕਣ ਤੋਂ ਪਹਿਲਾਂ ਪ੍ਰਿਯਾਂਸ਼ ਭਾਰਤੀ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕਾ ਹੈ।
- ਸਾਊਥ ਦਿੱਲੀ ਲਈ ਇਕ ਦਮਦਾਰ ਸੈਂਕੜਾ ਲਗਾਇਆ ਸੀ।
- ਨੋਰਥ ਦਿੱਲੀ ਵਿਰੁੱਧ ਇਕ ਓਵਰ 'ਚ 6 ਛੱਕੇ ਲਗਾ ਕੇ ਸੁਰਖੀਆਂ ਬਟੋਰੀਆਂ।
- ਇਸ ਤੋਂ ਬਾਅਦ ਪੰਜਾਬ ਕਿੰਗਜ਼ ਨੇ ਮੈਗਾ ਆਕਸ਼ਨ 'ਚ 3.8 ਕਰੋੜ ਰੁਪਏ ਦੀ ਵੱਡੀ ਬੋਲੀ ਲਗਾਈ।
ਪ੍ਰਿਯਾਂਸ਼ ਆਰੀਆ ਦਾ ਕ੍ਰਿਕਟ ਕਰੀਅਰ
- 19 ਟੀ-20 ਮੈਚ ਖੇਡੇ, 620 ਦੌੜਾਂ ਬਣਾਈਆਂ
- 1 ਸੈਂਕੜਾ ਅਤੇ 3 ਅਰਧ ਸੈਂਕੜੇ ਲਗਾਏ
- 7 ਲਿਸਟ-ਏ ਮੈਚਾਂ 'ਚ ਹੁਣ ਤਕ 77 ਦੌੜਾਂ ਬਣਾਈਆਂ
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ ਹੋਈ ਸੱਚ! ਜਾਣ ਤੁਹਾਡੇ ਵੀ ਉਡ ਜਾਣਗੇ ਹੋਸ਼
ਟੈਸਟ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਨੂੰ ਵੱਡਾ ਝਟਕਾ, ਬੇਨ ਸਟੋਕਸ ਕਾਉਂਟੀ ਚੈਂਪੀਅਨਸ਼ਿਪ ਤੋਂ ਬਾਹਰ
NEXT STORY