ਜਲੰਧਰ— ਹੈਦਰਾਬਾਦ ਖਿਲਾਫ ਜੈਪੁਰ ਦੇ ਸਟੇਡੀਅਮ 'ਚ ਖੇਡੇ ਗਏ ਮੈਚ ਦੌਰਾਨ ਰਾਜਸਥਾਨ ਦੇ ਕਪਤਾਨ ਕੇਨ ਵਿਲੀਅਮਸਨ ਦੇ ਕਪਤਾਨ ਸਟੀਵ ਸਮਿਥ ਦੀ ਬਾਹ 'ਤੇ ਵਾਰਨਰ ਦਾ ਕੈਚ ਫੜਨ ਸਮੇਂ ਸੱੱਟ ਲੱਗ ਗਈ ਸੀ। ਮੈਚ ਦੌਰਾਨ ਸਟੀਵ ਸਮਿਥ ਸੱਟ ਨੂੰ ਮਹਿਸੂਸ ਕਰਦੇ ਹੋਏ ਵੀ ਦੇਖੇ ਗਏ ਬਾਹ 'ਤੇ ਗਰਮ ਪੱਟੀਆਂ ਵੀ ਬੰਨ੍ਹੇ ਹੋਏ ਦਿਖਾਈ ਦਿੰਦੇ। ਰਾਜਸਥਾਨ ਨੂੰ ਜਦੋਂ 7 ਵਿਕਟਾਂ ਨਾਲ ਜਿੱਤ ਮਿਲੀ ਤਾਂ ਉਨ੍ਹਾਂ ਨੇ ਪੋਸਟ ਮੈਚ ਤੋਂ ਬਾਅਦ ਆਪਣੀ ਸੱਟ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਉਸ ਦਾ ਹੱਥ ਹੁਣ ਠੀਕ ਹੈ। ਸ਼ੁਰੂਆਤ 'ਚ ਉਸ ਨੂੰ ਕੁਝ ਦਰਦ ਮਹਿਸੂਸ ਹੋਇਆ ਸੀ। ਪਰ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਣਗੇ।
ਸਮਿਥ ਨੇ ਇਸ ਦੌਰਾਨ ਮੈਚ 'ਤੇ ਗੱਲ ਕਰਦੇ ਹੋਏ ਕਿਹਾ ਕਿ ਇਹ ਸਾਡੇ ਘਰ 'ਚ ਆਖਰੀ ਮੈਚ ਸੀ। ਅਸੀਂ ਵਧੀਆ ਅੰਤ ਕੀਤਾ। ਸਾਡੇ ਟੀਮ ਮੈਟ੍ਰਸ ਨੇ ਚੀਜ਼ਾਂ ਨੂੰ ਬਦਲ ਕੇ ਰੱਖ ਦਿੱਤਾ। ਲਿਯਾਮ ਲਿਵਿੰਗਸਟੋਨ ਸ਼ਾਨਦਾਰ ਰਹੇ। ਉਨ੍ਹਾਂ ਵਲੋਂ ਦਿੱਤੀ ਗਈ ਵਧੀਆ ਸ਼ੁਰੂਆਤ ਸਾਡੇ ਕੰਮ ਆਈ। ਸੈਮਸਨ ਨੇ ਵਧੀਆ ਤਰ੍ਹਾਂ ਨਾਲ ਚੀਜ਼ਾਂ ਨੂੰ ਸਮਾਪਤ ਕਰ ਦਿੱਤਾ। ਇਕ ਸਮੂਹ ਦੇ ਰੂਪ 'ਚ ਖੇਡ ਕੇ ਜਿੱਤਣਾ ਵਧੀਆ ਲੱਗਦਾ ਹੈ। ਸਾਨੂੰ ਉਮੀਦ ਹੈ ਕਿ ਟੀਮ ਬੈਂਗਲੁਰੂ 'ਚ ਵੀ ਵਧੀਆ ਖੇਡੇਗੀ।
ਹਾਰ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਨੇ ਦਿੱਤਾ ਇਹ ਬਿਆਨ
NEXT STORY