ਨਵੀਂ ਦਿੱਲੀ : ਕਲੇਅਰ ਪੋਲੋਸਕ ਨੇ ਕਦੇ ਕ੍ਰਿਕਟ ਨਹੀਂ ਖੇਡਿਆ ਅਤੇ ਕਈ ਵਾਰ ਉਹ ਅੰਪਾਇਰਿੰਗ ਦੀ ਪਰੀਖਿਆ 'ਚ ਫੇਲ ਵੀ ਹੋਈ ਪਰ ਉਹ ਪੁਰਸ਼ਾਂ ਦੇ ਕ੍ਰਿਕਟ ਮੈਚ ਵਿਚ ਅੰਪਾਇਰਿੰਗ ਕਰ ਇਤਿਹਾਸ ਰਚਣ ਲਈ ਤਿਆਰ ਹੈ। ਕਲੇਅਰ ਸ਼ਨੀਵਾਰ ਨੂੰ ਵਿਸ਼ਵ ਕ੍ਰਿਕਟ ਲੀਗ ਦੇ ਦੂਜੇ ਡਿਵੀਜ਼ਨ ਦੇ ਫਾਈਨਲ ਵਿਚ ਨਮੀਬਿਆ ਅਤੇ ਓਮਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿਚ ਅੰਪਾਇਰਿੰਗ ਕਰਦੀ ਦਿਸੇਗੀ। ਇਸ ਦੇ ਨਾਲ ਹੀ ਉਹ ਪੁਰਸ਼ ਕ੍ਰਿਕਟ ਵਿਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਮਹਿਲਾ ਅੰਪਾਇਰ ਬਣ ਜਾਵੇਗੀ।

ਇਸ ਤੋਂ ਪਹਿਲਾਂ ਪੋਲੋਸਕ ਨੇ ਆਸਟਰੇਲੀਆ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ ਵਿਚ ਐਡੀਲੇਡ ਸਟ੍ਰਾਈਕਰਜ਼ ਅਤੇ ਮੈਲਬੋਰਨ ਸਟਾਰਸ ਵਿਚਾਲੇ ਹੋਏ ਮੁਕਾਬਲੇ ਵਿਚ ਪਾਲ ਵਿਲਸਨ ਦੇ ਨਾਲ ਅੰਪਾਇਰਿੰਗ ਕਰ ਚੁੱਕੀ ਹੈ। ਸਾਲ 2018 ਵਿਚ ਇੰਗਲੈਂਡ ਵਿਚ ਹੋਈ ਆਈ. ਸੀ. ਸੀ. ਟੀ-20 ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਅਤੇ 15 ਤੋਂ ਵੱਧ ਮਹਿਲਾਵਾਂ ਦੇ ਕ੍ਰਿਕਟ ਮੈਚਾਂ ਵਿਚ ਅੱਪਾਇਰਿੰਗ ਕਰ ਚੁੱਕੀ 31 ਸਾਲਾ ਕਲੇਅਰ ਨੇ ਕਿਹਾ ਕਿ ਉਸ ਨੇ ਅੰਪਾਇਰ ਬਣਨ ਦਾ ਤੈਅ ਕਰ ਰੱਖਿਆ ਹੈ ਜਦਕਿ ਉਸ ਨੂੰ ਖੇਡਣ ਦਾ ਤਜ਼ਰਬਾ ਹਾਸਲ ਨਹੀਂ ਹੈ।

ਕਲੇਅਰ ਨੇ ਕਿਹਾ, ''ਮੈਂ ਕਦੇ ਕ੍ਰਿਕਟ ਨਹੀਂ ਖੇਡਿਆ, ਜੋ ਕਿ ਕਈ ਲੋਕਾਂ ਲਈ ਬਹੁਤ ਹੈਰਾਨੀ ਵਾਲੀ ਗੱਲ ਹੈ। ਮੈਂ ਕ੍ਰਿਕਟ ਹਮੇਸ਼ਾ ਫਾਲੋਅ ਕੀਤਾ। ਮੇਰੇ ਪਿਤਾ ਨੇ ਮੈਨੂੰ ਅੰਪਾਇਰ ਬਣਨ ਲਈ ਪ੍ਰੇਰਿਤ ਕੀਤਾ। ਮੈਂ ਪਰੀਖਿਆ 'ਚ ਕਈ ਵਾਰ ਫੇਲ ਹੋਈ ਪਰ ਮੈਂ ਅੰਪਾਇਰ ਬਣਾ ਚਾਹੁੰਦੀ ਸੀ ਅਤੇ ਇਸ ਦੇ ਲਈ ਮੈਂ ਕਾਫੀ ਮਿਹਨਤ ਵੀ ਕੀਤੀ ਹੈ।''
ਇੰਡੀਆ ਗੋਲਫ ਐਂਡ ਟਰਫ ਐਕਸਪੋ ਸ਼ੁਰੂ
NEXT STORY