ਪੈਰਿਸ : ਇਜ਼ਰਾਇਲ ਦੀ ਓਲੰਪਿਕ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਡਾਰੀਆਂ ਨੂੰ ਪੈਰਿਸ ਓਲੰਪਿਕ ਵਿੱਚ ਧਮਕੀਆਂ ਮਿਲ ਰਹੀਆਂ ਹਨ ਜਦਕਿ ਉਧਰ ਗਾਜ਼ਾ ਵਿੱਚ ਜੰਗ ਦੌਰਾਨ ਫਲਸਤੀਨੀ ਨਾਗਰਿਕਾਂ ਦੀਆਂ ਮੌਤਾਂ ਨੂੰ ਲੈ ਕੇ ਤਣਾਅ ਅਤੇ ਮੱਧ ਪੂਰਬ ਵਿੱਚ ਵਿਆਪਕ ਖੇਤਰੀ ਸੰਘਰਸ਼ ਦੀ ਧਮਕੀ ਹੈ। ਇਜ਼ਰਾਇਲੀ ਨੈਸ਼ਨਲ ਓਲੰਪਿਕ ਕਮੇਟੀ ਦੇ ਪ੍ਰਧਾਨ ਯਾਐੱਲ ਅਰਾਡ ਨੇ ਏਪੀ ਨੂੰ ਦੱਸਿਆ ਕਿ ਟੀਮ ਦੇ ਮੈਂਬਰਾਂ ਨੂੰ ਮਨੋਵਿਗਿਆਨਕ ਦਹਿਸ਼ਤ ਪੈਦਾ ਕਰਨ ਲਈ ਤਿਆਰ ਕੀਤੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਇਸ ਦੇ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ।
ਇਜ਼ਰਾਇਲੀ ਖਿਡਾਰੀਆਂ ਨੂੰ ਈਮੇਲ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪਿਛਲੇ ਹਫਤੇ ਪੈਰਿਸ 'ਚ ਜਾਂਚ ਸ਼ੁਰੂ ਕੀਤੀ ਗਈ ਸੀ। ਨੈਸ਼ਨਲ ਸਾਈਬਰ ਕ੍ਰਾਈਮ ਏਜੰਸੀ ਕੁਝ ਇਜ਼ਰਾਇਲੀ ਖਿਡਾਰੀਆਂ ਦਾ ਡਾਟਾ ਆਨਲਾਈਨ ਲੀਕ ਹੋਣ ਦੀ ਜਾਂਚ ਕਰ ਰਹੀ ਹੈ। ਇਜ਼ਰਾਇਲ ਅਤੇ ਪੈਰਾਗੁਏ ਦੇ ਮੈਚ ਦੌਰਾਨ ਇਜ਼ਰਾਇਲੀ ਖਿਡਾਰੀਆਂ ਪ੍ਰਤੀ 'ਪੱਖਪਾਤ ਪੂਰਨ ਹਾਵ ਭਾਵ' ਤੋਂ ਬਾਅਦ ਨਸਲੀ ਨਫ਼ਰਤ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।
ਭਾਰਤੀ ਟੇਟੇ ਟੀਮ ਨੂੰ ਕੁਆਰਟਰ ਫਾਈਨਲ 'ਚ ਜਰਮਨੀ ਤੋਂ ਮਿਲੀ ਹਾਰ
NEXT STORY