ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੀ ਸ਼੍ਰੀਲੰਕਾ ਦੇ ਖਿਲਾਫ ਆਉਣ ਵਾਲੇ 5 ਵਨਡੇ ਮੈਚਾਂ ਦੀ ਸੀਰੀਜ਼ ਲਈ ਐਤਵਾਰ ਨੂੰ ਚੋਣ ਕੀਤੀ ਜਾਏਗੀ।
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦੇ ਬਾਅਦ 5 ਵਨਡੇ ਅਤੇ 1 ਟਵੰਟੀ-20 ਮੈਚ ਹੋਣਾ ਹੈ। ਫਿਲਹਾਲ ਟੀਮ ਦੇ ਮੁੱਖ ਚੋਣਕਾਰ ਐੱਮ. ਐੱਸ. ਕੇ. ਪ੍ਰਸਾਦ ਸ਼੍ਰੀਲੰਕਾ ਵਿਚ ਹਨ, ਜਿਥੇ ਉਹ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਨਜ਼ਰ ਰੱਖੇ ਹੋਏ ਹਨ, ਜਦਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਅਮਿਤਾਭ ਚੌਧਰੀ ਵੀ ਕੈਂਡੀ ਲਈ ਰਵਾਨਾ ਹੋ ਗਏ ਹਨ।
ਵਨਡੇ ਸੀਰੀਜ਼ 20 ਅਗਸਤ ਤੋਂ ਦਾਂਭੁਲਾ ਵਿਚ ਸ਼ੁਰੂ ਹੋਵੇਗੀ, ਜਦਕਿ ਆਖਰੀ ਮੈਚ 3 ਸਤੰਬਰ ਨੂੰ ਕੋਲੰਬੋ ਵਿਚ ਹੋਣਾ ਹੈ। ਇਸ ਵਿਚਾਲੇ ਸੀਰੀਜ਼ ਤੋਂ ਬਾਹਰ ਰਹਿਣ ਦੀਆਂ ਖਬਰਾਂ ਦਾ ਸਿਰੇ ਤੋਂ ਖੰਡਨ ਕਰ ਦਿੱਤਾ ਹੈ।
ਵਨਡੇ ਸੀਰੀਜ਼ ਲਈ ਪਹਿਲੇ ਸ਼ੱਕ ਸੀ ਕਿ ਟੀਮ ਤੋਂ ਕੁਝ ਵੱਡੇ ਚਿਹਰੇ ਬਾਹਰ ਰਹਿ ਸਕਦੇ ਹਨ ਪਰ ਕਪਤਾਨ ਵਿਰਾਟ ਨੇ ਤਾਂ ਘੱਟ ਤੋਂ ਘੱਟ ਆਪਣੀ ਮੌਜੂਦਗੀ ਜ਼ਾਹਰ ਕਰ ਦਿੱਤੀ ਹੈ, ਜਿਸਦੇ ਬਾਅਦ ਹੁਣ ਧਿਆਨ ਫਿਰ ਤੋਂ ਮਹਿੰਦਰ ਸਿੰਘ ਧੋਨੀ, ਯੁਵਰਾਜ ਸਿੰਘ, ਕੇਦਾਰ ਜਾਧਵ, ਸੁਰੇਸ਼ ਰੈਨਾ 'ਤੇ ਆ ਗਿਆ ਹੈ, ਜੋ ਫਿਲਹਾਲ ਬੰਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨ. ਸੀ. ਏ.) ਵਿਚ ਫਿਟਨੈੱਸ ਸਾਬਿਤ ਕਰਨ ਲਈ ਹਿੱਸਾ ਲੈ ਰਹੇ ਹਨ, ਤਾਂ ਜੋ ਵਨ-ਡੇ ਸੀਰੀਜ਼ ਵਿਚ ਦਾਅਵੇਦਾਰੀ ਪੇਸ਼ ਕਰ ਸਕਣ। ਚੈਂਪੀਅਨਸ ਟਰਾਫੀ ਵਿਚ ਆਰਾਮ ਦਿੱਤੇ ਗਏ ਜਸਪ੍ਰੀਤ ਬੁਮਰਾਹ ਦੀ ਵੀ ਵਾਪਸੀ ਦੀ ਉਮੀਦ ਹੈ।
ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਪਲਟੀ ਬਾਜ਼ੀ, ਦਿੱਲੀ 'ਤੇ ਹਾਸਲ ਕੀਤੀ ਸ਼ਾਨਦਾਰ ਜਿੱਤ
NEXT STORY