ਅਗਰਤਲਾ - ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਅਗਰਤਲਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੂਬਾ ਇਕਾਈ ਦੇ ਇਕ ਨੇਤਾ ਨੇ ਇਹ ਜਾਣਕਾਰੀ ਦਿੱਤੀ। ਭਾਜਪਾ ਦੀ ਸੂਬਾਈ ਇਕਾਈ ਦੇ ਜਨਰਲ ਸਕੱਤਰ ਅਮਿਤ ਰਕਸ਼ਿਤ ਨੇ ਕਿਹਾ, "ਮੋਦੀ ਇੱਥੇ ਦੁਪਹਿਰ 1.45 ਵਜੇ ਪਹੁੰਚਣਗੇ ਅਤੇ ਜਨਸਭਾ ਵਿੱਚ ਹਿੱਸਾ ਲੈਣ ਲਈ ਸਵਾਮੀ ਵਿਵੇਕਾਨੰਦ ਮੈਦਾਨ ਜਾਣਗੇ।"
ਇਹ ਵੀ ਪੜ੍ਹੋ- ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ
ਤ੍ਰਿਪੁਰਾ ਪੱਛਮੀ ਜ਼ਿਲ੍ਹਾ ਮੈਜਿਸਟਰੇਟ ਵਿਸ਼ਾਲ ਕੁਮਾਰ ਨੇ ਮੀਡੀਆ ਨੂੰ ਦੱਸਿਆ, "ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਯਕੀਨੀ ਬਣਾਉਣ ਲਈ, ਰਾਜ ਵਿੱਚ 16 ਅਤੇ 17 ਅਪ੍ਰੈਲ ਨੂੰ ਹੈਲੀਕਾਪਟਰਾਂ ਅਤੇ ਡਰੋਨਾਂ ਲਈ 'ਨੋ-ਫਲਾਈ ਜ਼ੋਨ' ਘੋਸ਼ਿਤ ਕੀਤਾ ਗਿਆ ਹੈ। ਹਾਲਾਂਕਿ, ਵਪਾਰਕ ਉਡਾਣਾਂ ਰਾਜ ਦੇ ਹਵਾਈ ਖੇਤਰ ਦੀ ਵਰਤੋਂ ਕਰਨਾ ਜਾਰੀ ਰੱਖਣਗੀਆਂ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਉੱਤਰ-ਪੂਰਬੀ ਰਾਜ ਦੇ ਦੌਰੇ ਦੌਰਾਨ ਤਿੰਨ-ਪੱਧਰੀ ਸੁਰੱਖਿਆ ਕਵਰ ਦੇ ਹਿੱਸੇ ਵਜੋਂ ਲਗਭਗ 1,500 ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਰੈਲੀ ਵਿੱਚ ਮੁੱਖ ਮੰਤਰੀ ਮਾਨਿਕ ਸਾਹਾ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਹੋਰ ਆਗੂ ਵੀ ਸ਼ਾਮਲ ਹੋਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰ ਦੀ ਨਿਵੇਕਲੀ ਪਹਿਲ, ਨਕਸਲੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗੀ ਪੁਲਸ ਦੀ ਨੌਕਰੀ ਤੇ ਨਕਦ ਇਨਾਮ
NEXT STORY