ਜਲੰਧਰ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਅੱਜ 31ਵਾਂ ਜਨਮ ਦਿਨ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਨਾਲ ਇਸ ਵੇਲੇ ਭੂਟਾਨ ਦੀਆਂ ਪਹਾੜੀਆਂ ਵਿਚ ਘੁੰਮਣ ਗਏ ਹਨ, ਜਿਥੋਂ ਦੇ ਲਾਈਫ ਸਟਾਈਲ ਅਤੇ ਉਥੋਂ ਦੇ ਬਾਜ਼ਾਰਾਂ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

ਭਾਰਤੀ ਕ੍ਰਿਕਟ ਟੀਮ ਵਿਚ ਵੱਖਰੀ ਪਛਾਣ ਬਣਾਉਣ ਵਾਲੇ ਵਿਰਾਟ ਕੋਹਲੀ ਦਾ ਜਨਮ 5 ਨਵੰਬਰ 1988 ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਇਆ। ਵਿਰਾਟ ਨੇ ਵਿਸ਼ਾਲ ਭਾਰਤੀ ਸਕੂਲ ਤੋਂ ਸਿੱਖਿਆ ਹਾਸਲ ਕੀਤੀ ਹੈ।


ਵਿਰਾਟ ਨੇ ਸਾਲ 2008 'ਚ ਸ਼੍ਰੀਲੰਕਾ ਵਿਰੁੱਧ ਵਨ ਡੇ ਦੇ ਰੂਪ 'ਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ। ਉਸ ਨੇ 2011 'ਚ ਟੈਸਟ ਡੈਬਿਊ ਤੇ ਸਾਲ 2010 'ਚ ਟੀ-20 ਕ੍ਰਿਕਟ 'ਚ ਭਾਰਤੀ ਟੀਮ ਲਈ ਡੈਬਿਊ ਕੀਤਾ। ਵਿਰਾਟ ਕੋਹਲੀ ਨੇ ਵਨ ਡੇ ਮੈਚਾਂ 'ਚ 239 ਮੈਚਾਂ ਦੀਆਂ 230 ਪਾਰੀਆਂ 'ਚ 11520 ਦੌੜਾਂ ਬਣਾਈਆਂ ਹਨ, ਜਿਸ 'ਚ 43 ਸੈਂਕੜੇ ਤੇ 54 ਅਰਧ ਸੈਂਕੜੇ ਸ਼ਾਮਲ ਹਨ। ਕੋਹਲੀ ਨੇ ਟੀ-20 ਕਰੀਅਰ 'ਚ 72 ਮੈਚਾਂ ਦੀਆਂ 67 ਪਾਰੀਆਂ 'ਚ 2450 ਦੌੜਾਂ ਬਣਾਈਆਂ ਹਨ, ਜਿਸ 'ਚ 22 ਅਰਧ ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 82 ਟੈਸਟ ਮੈਚਾਂ 'ਚ 139 ਪਾਰੀਆਂ 'ਚ 7066 ਦੌੜਾਂ ਬਣਾਈਆਂ ਹਨ, ਜਿਸ 'ਚ ਵਿਰਾਟ ਨੇ 7 ਦੋਹਰੇ ਸੈਂਕੜੇ, 26 ਸੈਂਕੜੇ ਤੇ 22 ਅਰਧ ਸੈਂਕੜੇ ਲਗਾਏ ਹਨ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੌੜਾਂ ਬਣਾਉਣ ਵਾਲੀ ਮਸ਼ੀਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਕੌਣ-ਕੌਣ ਹਨ ਵਿਰਾਟ ਦੇ ਪਰਿਵਾਰ ਵਿਚ
ਵਿਰਾਟ ਦੇ ਪਰਿਵਾਰ ਵਿਚ ਮਾਂ ਸਰੋਜ, ਭਰਾ ਵਿਕਾਸ ਤੇ ਇਕ ਵੱਡੀ ਭੈਣ ਭਾਵਨਾ ਹੈ। ਵਿਰਾਟ ਦਾ ਵਿਆਹ ਦਸੰਬਰ 2017 'ਚ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਇਟਲੀ 'ਚ ਹੋਇਆ। ਉਸਦੇ ਪਿਤਾ ਪ੍ਰੇਮ ਕੋਹਲੀ ਦਾ ਦਿਹਾਂਤ ਸਾਲ 2006 'ਚ ਹੋ ਗਿਆ ਸੀ।
ਸ਼ਤਰੰਜ : ਭਾਰਤ ਦੇ ਨਿਹਾਲ ਨੇ ਸਾਬਕਾ ਵਿਸ਼ਵ ਚੈਂਪੀਅਨ ਅਨਾਤੋਲੀ ਨੂੰ ਹਰਾਇਆ
NEXT STORY