ਟੋਕੀਓ— ਟੋਕੀਓ 2020 ਓਲੰਪਿਕ ਲਈ ਆਯੋਜਿਤ ਟੈਸਟ ਪ੍ਰਤੀਯੋਗਿਤਾ 'ਚ ਪਾਣੀ 'ਚ ਜੀਵਾਣੂ (ਬੈਕਟੀਰੀਆ) ਦੀ ਮਾਤਰਾ ਤੈਅ ਹੱਦ ਤੋਂ ਵੱਧ ਹੋਣ ਕਾਰਨ ਪੈਰਾਟ੍ਰਾਇਥਲਾਨ ਦੇ ਤੈਰਾਕੀ ਮੁਕਾਬਲੇ ਨੂੰ ਸ਼ਨੀਵਾਰ ਨੂੰ ਰੱਦ ਕਰ ਦਿੱਤਾ ਗਿਆ। ਓਲੰਪਿਕ ਦੀਆਂ ਤਿਆਰੀਆਂ ਨੂੰ ਲੈ ਕੇ ਆਯੋਜਕਾਂ ਦੀ ਹਾਲਾਂਕਿ ਕਾਫੀ ਸ਼ਲਾਘਾ ਹੋ ਰਹੀ ਹੈ। ਇਨ੍ਹਾਂ ਖੇਡਾਂ ਦੇ ਉਦਘਾਟਨ ਸਮਾਰੋਹ 'ਚ ਇਕ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ। ਅਜਿਹੇ 'ਚ ਵੱਧ ਗਰਮੀ ਅਤੇ ਪਾਣੀ ਦੀ ਖਰਾਬ ਗੁਣਵੱਤਾ ਨੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਵਧਾ ਦਿੱਤਾ ਹੈ।
ਕੌਮਾਂਤਰੀ ਟ੍ਰਾਯਥਲਾਨ ਯੂਨੀਅਨ (ਆਈ. ਟੀ. ਯੂ.) ਨੇ ਟੈਸਟ ਦੇ ਬਾਅਦ ਈ-ਕੋਲਾਈ (ਜੀਵਾਣੂ ਦੀ ਕਿਸਮ) ਦੇ ਪੱਧਰ ਨੂੰ ਮਨਜ਼ੂਰਸ਼ੁਦਾ ਮਿਆਰ ਤੋਂ ਦੁਗਣੇ ਤੋਂ ਵੱਧ ਹੋਣ ਦੇ ਬਾਅਦ ਇਸ ਪ੍ਰਤੀਯੋਗਿਤਾ ਤੋਂ ਤੈਰਾਕੀ ਨੂੰ ਹਟਾ ਦਿੱਤਾ। ਤੈਰਾਕੀ ਦੇ ਹਟਣ ਦੇ ਬਾਅਦ ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲੇ 70 ਖਿਡਾਰੀਆਂ ਨੇ ਦੌੜ ਅਤੇ ਬਾਈਕ ਰੇਸ ਦੇ ਰੂਪ 'ਚ ਦੋ ਮੁਕਾਬਲਿਆਂ 'ਚ ਹਿੱਸਾ ਲਿਆ।
ਜਾਪਾਨ ਦੇ ਟ੍ਰਾਇਥਲਾਨ ਸੰਘ ਦੇ ਪ੍ਰਬੰਧ ਨਿਰਦੇਸ਼ਕ ਸ਼ਿਨੀਚਿਰੋ ਉਤਸੁਕਾ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਐਥਲੀਟਾਂ ਲਈ ਬਹੁਤ ਦੁਖ ਹੈ ਕਿ ਪ੍ਰਤੀਯੋਗਿਤਾਵਾਂ ਲਈ ਢੁਕਵੀਂ ਸਥਿਤੀ ਪ੍ਰਭਾਵੀ ਢੰਗ ਨਾਲ ਤਿਆਰ ਨਹੀਂ ਹੋ ਸਕੀ। ਇਹ ਬਹੁਤ ਅਫਸੋਸਜਨਕ ਹੈ।'' ਟੋਕੀਓ 2020 ਓਲੰਪਿਕ ਦੇ ਬੁਲਾਰੇ ਮਾਸਾ ਤਕਾਏ ਨੇ ਕਿਹਾ, ''ਅਸੀਂ ਅਗਲੇ ਸਾਲ ਹੋਣ ਵਾਲੇ ਖੇਡਾਂ ਦੇ ਦੌਰਾਨ ਖਿਡਾਰੀਆਂ ਨੂੰ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।''
ਏਸ਼ਲੇ ਬਾਰਟੀ ਸਿਨਸਿਨਾਟੀ ਓਪਨ ਦੇ ਸੈਮੀਫਾਈਨਲ 'ਚ, ਓਸਾਕਾ 'ਰਿਟਾਇਰਡ ਹਰਟ'
NEXT STORY