ਭੁਵਨੇਸ਼ਵਰ— ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਹੋਣ ਵਾਲੇ ਐੱਫ.ਆਈ.ਐੱਚ. ਸੀਰੀਜ਼ ਫਾਈਨਲਸ ਲਈ ਪੋਲੈਂਡ ਅਤੇ ਰੂਸ ਦੀਆਂ ਪੁਰਸ਼ ਹਾਕੀ ਟੀਮਾਂ ਸ਼ੁੱਕਰਵਾਰ ਨੂੰ ਭੁਵਨੇਸ਼ਵਰ ਪਹੁੰਚ ਗਈਆਂ। ਐੱਫ.ਆਈ.ਐੱਚ. ਪੁਰਸ਼ ਸੀਰੀਜ਼ ਫਾਈਨਲਸ 6 ਜੂਨ ਨੂੰ ਕਲਿੰਗਾ ਹਾਕੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਟੂਰਨਾਮੈਂਟ 'ਚ ਸਾਰੀਆਂ ਟੀਮਾਂ ਦੀਆਂ ਨਜ਼ਰਾਂ 2020 'ਚ ਹੋਣ ਵਾਲੇ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਦੇ ਰਾਊਂਡ 'ਚ ਜਗ੍ਹਾ ਬਣਾਉਣ 'ਤੇ ਹੋਵੇਗੀ। ਪੋਲੈਂਡ ਅਤੇ ਰੂਸ ਦੀਆਂ ਟੀਮਾਂ ਗਰੁੱਪ ਏ 'ਚ ਭਾਰਤ ਅਤੇ ਉਜ਼ਬੇਕਿਸਤਾਨ ਦੇ ਨਾਲ ਸ਼ਾਮਲ ਹਨ। ਇਸ ਵਿਚਾਲੇ ਦੋਹਾਂ ਹੀ ਟੀਮਾਂ ਨੂੰ ਉਮੀਦ ਹੈ ਕਿ ਉਹ ਗਰੁੱਪ ਏ ਦੀ ਸਕੋਰ ਬੋਰਡ 'ਚ ਚੋਟੀ ਦੇ 2 'ਚ ਰਹਿਣਗੀਆਂ।
ਮੈਚ ਤੋਂ ਪਹਿਲਾਂ ਟੀਮ ਇੰਡੀਆ ਨੇ ਜੰਗਲ 'ਚ ਕੀਤੀ ਮਸਤੀ, ਫੈਨਜ਼ ਨੇ ਟ੍ਰੋਲ ਕਰਦੇ ਹੋਏ ਪੁੱਛਿਆ, ਪ੍ਰੈਕਟਿਸ ਕੌਣ ਕਰੇਗਾ
NEXT STORY