ਨਵੀਂ ਦਿੱਲੀ— ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਸਿਰਫ ਤਮਗਾ ਜੇਤੂਆਂ ਦੇ ਨਾਂ ਲਈ ਨਹੀਂ ਬਲਕਿ ਇਸ ਵਿਚ ਦਿੱਤੇ ਜਾਣ ਵਾਲੇ ਤਮਗਿਆਂ ਲਈ ਇਤਿਹਾਸ ਵਿਚ ਦਰਜ ਹੋ ਜਾਣਗੀਆਂ। ਟੋਕੀਓ ਓਲੰਪਿਕ ਖੇਡਾਂ ਦੀ ਸਭ ਤੋਂ ਖਾਸ ਗੱਲ ਇਹ ਹੋਵੇਗੀ ਕਿ ਚੈਂਪੀਅਨਜ਼ ਦੇ ਗਲ਼ੇ ਵਿਚ ਲਟਕਣ ਵਾਲੇ ਤਮਗੇ ਕਬਾੜ 'ਚ ਸੁੱਟੇ ਗਏ ਸਮਾਰਟਫੋਨਜ਼, ਲੈਪਟਾਪਜ਼, ਡਿਜੀਟਲ ਕੈਮਰਿਆਂ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਨਾਲ ਬਣਾਏ ਗਏ ਹਨ। ਇਨ੍ਹਾਂ ਖੇਡਾਂ ਵਿਚ ਦਿੱਤੇ ਜਾਣ ਵਾਲੇ ਤਮਗਿਆਂ ਵਿਚ 100 ਫੀਸਦੀ ਰੀਸਾਈਕਲਡ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ, ਜਦਕਿ 2016 'ਚ ਹੋਈਆਂ ਰੀਓ ਓਲੰਪਿਕ ਖੇਡਾਂ ਵਿਚ ਚਾਂਦੀ ਅਤੇ ਕਾਂਸੀ ਤਮਗਿਆਂ ਦਾ 30 ਫੀਸਦੀ ਹਿੱਸਾ ਰੀਸਾਈਕਲ ਮਟੀਰੀਅਲ ਨਾਲ ਬਣਾਇਆ ਗਿਆ ਸੀ। ਟੋਕੀਓ 'ਚ 24 ਜੁਲਾਈ ਤੋਂ 9 ਅਗਸਤ ਤੱਕ ਓਲੰਪਿਕ ਖੇਡਾਂ ਦਾ ਆਯੋਜਨ ਹੋਣਾ ਹੈ।
ਵੇਸਲੀ ਸੋ ਨਾਲ ਫਾਈਨਲ 'ਚ ਭਿੜੇਗਾ ਮੈਗਨਸ ਕਾਰਲਸਨ
NEXT STORY