ਚੇਨਈ- 7 ਵਾਰ ਦੇ ਰਾਸ਼ਟਰੀ ਚੈਂਪੀਅਨ ਗੌਰਵ ਗਿੱਲ 22 ਤੋਂ 24 ਅਪ੍ਰੈਲ ਤਕ ਹੋਣ ਵਾਲੀ ਐੱਮ. ਆਰ. ਐੱਫ. 45ਵੀਂ 'ਸਾਊਥ ਇੰਡੀਆ ਰੈਲੀ 'ਚ ਹਿੱਸਾ ਲੈਣ ਵਾਲੇ ਡ੍ਰਾਈਵਰਾਂ 'ਚ ਆਕਰਸ਼ਣ ਦਾ ਕੇਂਦਰ ਹੋਣਗੇ। ਇਸ ਪ੍ਰਤੀਯੋਗਿਤਾ ਤੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਵੇਗੀ। ਪ੍ਰੈੱਸ ਬਿਆਨ ਦੇ ਮੁਤਾਬਕ ਇਹ ਪ੍ਰਤੀਯੋਗਿਤਾ ਨਾਲ ਹੀ 'ਬਲੂ ਬੈਂਡ ਸਪੋਰਟਸ ਐੱਫ. ਐੱਮ. ਐੱਸ. ਸੀ. ਆਈ. ਨੈਸ਼ਨਲ ਰੈਲੀ ਚੈਂਪੀਅਨਸ਼ਿਪ 2022' ਦੇ ਪਹਿਲੇ ਦੌਰ ਦੇ ਤੌਰ 'ਤੇ ਕੰਮ ਵੀ ਕਰੇਗੀ ਜਿਸ 'ਚ ਇਕ ਨਵਾਂ ਪ੍ਰਮੋਟਰ ਹੋਵੇਗਾ।
ਤਿੰਨ ਦਿਨ ਦੀ ਰੈਲੀ 'ਚ 48 ਬੇਨਤੀਆਂ ਆਈਆਂ ਹਨ ਜਿਸ 'ਚ 2021 ਦੇ ਓਵਰਆਲ ਰਾਸ਼ਟਰੀ ਚੈਂਪੀਅਨ ਹਿਮਾਚਲ ਦੇ ਆਦਿਤਿਆ ਠਾਕੁਰ (ਸਹਿ ਡਰਾਈਵਰ ਵਰਿੰਦਰ ਸਿੰਘ) ਵੀ ਸ਼ਾਮਲ ਹਨ। ਨਾਲ ਹੀ ਚੋਟੀ ਦੇ ਡਰਾਈਵਰਾਂ 'ਚ ਦਿੱਲੀ ਦੇ ਗਿੱਲ ਤੋਂ ਇਲਾਵਾ ਬੈਂਗਲੁਰੂ ਦੇ ਕਰਣਾ ਕਾਦੁਰ ਤੇ ਕੇਰਲ ਦੇ ਫਾਬਿਦ ਅਹਿਮਰ ਵੀ ਸ਼ਿਰਕਤ ਕਰਨਗੇ।
ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਤੁਰਕੀ ਰਵਾਨਾ
NEXT STORY