ਨਵੀਂ ਦਿੱਲੀ— ਚੋਟੀ ਦਾ ਦਰਜਾ ਪ੍ਰਾਪਤ ਸ਼ੁਭੰਕਰ ਡੇ ਵੀਰਵਾਰ ਨੂੰ ਇੱਥੇ ਰੂਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਤੀਜੇ ਦੌਰ 'ਚ ਜਾਪਾਨ ਦੇ ਕੋਦਾਈ ਨਾਰੋਕਾ ਦੇ ਸਿੱਧੇ ਸੈੱਟ 'ਚ ਹੀ ਹਰਾ ਕੇ ਬਹਾਰ ਹੋ ਗਏ। ਸ਼ੁਭੰਕਰ ਨੂੰ ਗੈਰ ਦਰਜਾ ਪ੍ਰਾਪਤ ਜਾਪਾਨੀ ਖਿਡਾਰੀ ਨਾਲ 18-21, 18-21 ਨਾਲ ਹਰਾ ਦਾ ਮੂੰਹ ਦੇਖਣਾ ਪਿਆ। ਰਾਹੁਲ ਯਾਦਵ ਚਿਟਾਬੋਈਨਾ ਨੂੰ ਵੀ ਸਪੇਨ ਦੇ ਪਾਬਲੋ ਅਭਿਆਨ ਨਾਲ 21-16, 12-21, 14-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਸਿਰਿਲ ਵਰਮਾ ਨੇ ਸਲੋਵੇਨਿਆ ਦੇ ਮਿਹਾ ਇਵਾਨਿਚ 'ਤੇ 21-11, 21-7 ਦੀ ਆਸਾਨ ਜਿੱਤ ਨਾਲ ਕੁਆਰਟਰਫਾਈਨਲ 'ਚ ਪਹੁੰਚ ਗਏ ਤੇ ਹੁਣ ਉਸਦਾ ਸਾਹਮਣਾ ਅਗਲੇ ਦੌਰ 'ਚ ਚੌਥੀ ਦਰਜਾ ਪ੍ਰਾਪਤ ਇੰਡੋਨੇਸ਼ੀਆਈ ਇਹਸਨ ਮੌਲਾਨਾ ਮੁਸਤਫਾ ਨਾਲ ਹੋਵੇਗਾ। ਮਹਿਲਾ ਸਿੰਗਲ 'ਚ ਰਿਤੁਪਰਣਾ ਦਾਸ ਨੇ ਕੁਆਟਰਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਹਮਵਤਨ ਗੁਮਾਦੀ ਬਾਹਰ ਹੋ ਗਈ।
ਭਾਰਤ ਦੇ ਅਰਜੁਨ ਭਾਟੀ ਨੇ ਜੂਨੀਅਰ ਵਿਸ਼ਵ ਗੋਲਫ ਚੈਂਪੀਅਨਸ਼ਿਪ ਜਿੱਤੀ
NEXT STORY