ਨਵੀਂ ਦਿੱਲੀ– ਰਾਸ਼ਟਰਮੰਡਲ ਖੇਡਾਂ ਲਈ ਮਹਿਲਾ 4 ਗੁਣਾ 100 ਮੀਟਰ ਰਿਲੇਅ ਟੀਮ ਵਿਚ ਸ਼ਾਮਲ ਇਕ ਖਿਡਾਰਨ ਨੂੰ ਪਾਬੰਦੀਸ਼ੁਦਾ ਦਵਾਈ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਭਾਰਤੀ ਟੀਮ ਵਿਚੋਂ ਬਾਹਰ ਕੀਤਾ ਜਾਣਾ ਲਗਭਗ ਤੈਅ ਹੈ। ਕੋਈ ਵੀ ਅਧਿਕਾਰੀ ਡੋਪਿੰਗ ਦੀ ਦੋਸ਼ੀ ਪਾਈ ਗਈ ਖਿਡਾਰਨ ਦਾ ਨਾਂ ਜ਼ਾਹਿਰ ਕਰਨ ਨੂੰ ਤਿਆਰ ਨਹੀਂ ਹੈ। ਇਕ ਚੋਟੀ ਦੇ ਸੂਤਰ ਨੇ ਇਹ ਜਾਣਕਾਰੀ ਦਿੱਤੀ।
ਡੋਪਿੰਗ ਦੇ ਇਸ ਨਵੇਂ ਨਤੀਜੇ ਤੋਂ ਬਾਅਦ ਮਹਿਲਾ 4 ਗੁਣਾ 100 ਮੀਟਰ ਰਿਲੇਅ ਟੀਮ ਵਿਚ ਸਿਰਫ ਚਾਰ ਮੈਂਬਰਾਂ ਬਚੀਆਂ ਹਨ। ਜੇਕਰ ਬਾਕੀ ਬਚੀਆਂ ਚਾਰ ਮੈਂਬਰਾਂ ਵਿਚੋਂ ਇਕ ਜ਼ਖ਼ਮੀ ਹੁੰਦੀ ਹੈ ਤਾਂ ਹੋਰ ਟ੍ਰੈਕ ਪ੍ਰਤੀਯੋਗਿਤਾਵਾਂ ਤੋਂ ਕਿਸੇ ਨੂੰ ਉਤਾਰਿਆ ਜਾ ਸਕਦਾ ਹੈ ਪਰ ਅਜਿਹੀ ਸਥਿਤੀ ਵਿਚ ਟੀਮ ਦਾ ਪ੍ਰਦਰਸ਼ਨ ਪ੍ਰਭਾਵਿਤ ਹੋਵੇਗਾ।
ਭਾਰਤੀ ਐਥਲੈਟਿਕਸ ਮਹਾਸੰਘ ਨੇ ਸ਼ੁਰੂਆਤ ਵਿਚ 37 ਮੈਂਬਰੀ ਭਾਰਤੀ ਟੀਮ ਵਿਚ ਦੂਤੀ ਚੰਦ, ਹਿਮਾ ਦਾਸ, ਸ਼੍ਰਾਵਣੀ ਨੰਦਾ, ਐੱਨ. ਐੱਸ. ਸਿਮੀ, ਐੱਸ. ਧਨਲਕਸ਼ਮੀ ਤੇ ਐੱਮ. ਵੀ. ਜਿਲਨਾ ਨੂੰ ਚੁਣਿਆ ਸੀ ਪਰ ਬਾਅਦ ਵਿਚ ਜਿਲਨਾ ਨੂੰ ਟੀਮ ਵਿਚੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੂੰ ਸਿਰਫ 36 ਖਿਡਾਰੀਆਂ ਦਾ ਕੋਟਾ ਮਿਲਿਆ ਸੀ।
ਧਨਲਕਸ਼ਮੀ ਦੇ ਡੋਪ ਟੈਸਟ ਵਿਚ ਅਸਫਲ ਰਹਿਣ ’ਤੇ ਹਾਲਾਂਕਿ ਬਾਅਦ ਵਿਚ ਜਿਲਨਾ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ। ਕਥਿਤ ਤੌਰ ’ਤੇ ਡੋਪਿੰਗ ਦੀ ਦੋਸ਼ੀ ਪਾਈ ਗਈ ਖਿਡਾਰਨ ਨੂੰ ਦੇਰ ਨਾਲ ਟੀਮ ਵਿਚ ਸ਼ਾਮਲ ਕੀਤਾ ਗਿਆ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਤੋਂ ਪਹਿਲਾਂ ਚੋਟੀ ਦੀ ਦੌੜਾਕ ਐੱਸ. ਧਨਲਕਸ਼ਮੀ ਤੇ ਟ੍ਰਿਪੰਲ ਜੰਪ ਦੀ ਐਸ਼ਵਰਿਆ ਬਾਬੂ ਨੂੰ ਪਾਬੰਦੀਸ਼ੁਦਾ ਪਦਾਰਥ ਲਈ ਦੋ ਪਾਜ਼ੇਟਿਵ ਨਤੀਜਿਆਂ ਤੋਂ ਬਾਅਦ ਭਾਰਤੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।
ਅਹਿਮ ਖ਼ਬਰ : ਨੀਰਜ ਚੋਪੜਾ ਨਹੀਂ ਖੇਡਣਗੇ ਰਾਸ਼ਟਰਮੰਡਲ ਖੇਡਾਂ, ਜਾਣੋ ਕਿਉਂ
NEXT STORY