ਨਵੀਂ ਦਿੱਲੀ— ਕ੍ਰਿਕਟ ਇਕ ਅਜਿਹੀ ਖੇਡ ਹੈ ਜਿੱਥੇ ਅਕਸਰ ਨਵੇਂ ਰਿਕਾਰਡ ਬਣਦੇ ਅਤੇ ਟੁੱਟਦੇ ਹਨ। ਨਿਊਜ਼ੀਲੈਂਡ-ਸ਼੍ਰੀਲੰਕਾ ਵਿਚਾਲੇ ਕ੍ਰਾਈਸਟਚਰਚ 'ਚ ਚਲ ਰਹੇ ਦੂਜੇ ਟੈਸਟ ਦੇ ਦੌਰਾਨ ਇਕ ਅਜਿਹਾ ਰਿਕਾਰਡ ਬਣਿਆ ਜਿਸ ਨੂੰ ਤੋੜਨਾ ਕਿਸੇ ਵੀ ਗੇਂਦਬਾਜ਼ ਲਈ ਮੁਸ਼ਕਲ ਲਗਦਾ ਹੈ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 11 ਗੇਂਦਾਂ 'ਚ 5 ਵਿਕਟ ਝਟਕੇ। ਇਸ ਦੇ ਨਾਲ ਉਨ੍ਹਾਂ ਨੇ ਇੰਨੀਆਂ ਘੱਟ ਗੇਂਦਾਂ ਦੇ ਅੰਦਰ ਸਭ ਤੋਂ ਜ਼ਿਆਦਾ ਵਿਕਟ ਝਟਕਾਉਣ ਦਾ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ।

116 ਸਾਲ ਪੁਰਾਣਾ ਰਿਕਾਰਡ ਟੁੱਟਿਆ
ਬੋਲਟ ਦੀਆਂ ਤੇਜ਼ ਰਫਤਾਰ ਭਰੀਆਂ ਗੇਂਦਾਂ ਤੋਂ 116 ਸਾਲ ਪਹਿਲੇ ਬਣੇ ਰਿਕਾਰਡ ਨੂੰ ਢਹਿ-ਢੇਰੀ ਹੋਣਾ ਪਿਆ। 1902 'ਚ ਆਸਟਰੇਲੀਆ ਦੇ ਮੋਂਟੀ ਨੋਬੇਲ ਨੇ ਇੰਗਲੈਂਡ ਦੇ 12 ਗੇਂਦਾਂ 'ਚ 5 ਵਿਕਟ ਝਟਕੇ ਸਨ। ਹਾਲਾਂਕਿ ਇਸ ਤੋਂ ਬਾਅਦ 2002 'ਚ ਦੱਖਣੀ ਅਫਰੀਕਾ ਦੇ ਜੈਕ ਕੈਲਿਸ ਨੇ ਬੰਗਲਾਦੇਸ਼ ਦੇ ਅਤੇ ਵਿੰਡੀਜ਼ ਦੇ ਕੇਮਾਰ ਰੋਚ ਨੇ 2018 'ਚ ਬੰਗਲਾਦੇਸ਼ ਦੇ 12 ਗੇਂਦਾਂ 'ਚ 5 ਵਿਕਟ ਝਟਕੇ ਸਨ। ਪਰ ਹੁਣ ਬੋਲਟ ਨੇ 11 ਗੇਂਦਾਂ 'ਚ ਇਹ ਕਾਰਨਾਮਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਕਿਵੇਂ ਝਟਕੇ ਵਿਕਟ
ਸ਼੍ਰੀਲੰਕਾ ਨੇ ਪਹਿਲੀ ਪਾਰੀ 'ਚ 104 ਦੌੜਾਂ ਬਣਾਈਆਂ। ਬੋਲਟ ਨੇ ਮੈਚ 'ਚ 30 ਦੌੜਾਂ ਦੇ ਕੇ 6 ਵਿਕਟਾਂ ਝਟਕਾਈਆਂ। ਇਹ ਉਨ੍ਹਾਂ ਦੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਸ਼੍ਰੀਲੰਕਾ ਨੇ ਪਹਿਲੀ ਪਾਰੀ 'ਚ ਚਾਰ ਵਿਕਟਾਂ 'ਤੇ 80 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। 94 ਦੌੜਾਂ 'ਤੇ ਟੀਮ ਨੇ ਪਹਿਲਾ ਵਿਕਟ ਗੁਆਇਆ। ਬੋਲਟ ਨੇ ਰੋਸ਼ਨ ਸਿਲਵਾ (21) ਨੂੰ ਆਊਟ ਕੀਤਾ। ਇਸ ਤੋਂ ਬਾਅਦ ਬੋਲਟ ਨੇ ਅਗਲੀਆਂ 10 ਗੇਂਦਾਂ 'ਤੇ ਨਿਰੋਸ਼ਨ ਡਿਕਵੇਲਾ (4), ਦਿਲਰੂਵਨ ਪਰੇਰਾ (0), ਸੁਰੰਗਾ ਲਕਮਲ (0) ਅਤੇ ਦੁਸ਼ਮੰਥਾ ਚਮੀਰਾ (0) ਦਾ ਸ਼ਿਕਾਰ ਕਰਕੇ ਰਿਕਾਰਡ ਬਣਾਇਆ। ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਦਾ ਆਖ਼ਰੀ ਵਿਕਟ ਲਹਿਰੂ ਕੁਮਾਰਾ (0) ਬੋਲਟ ਨੇ ਹੀ ਝਟਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੇ ਦਿਨ ਸ਼੍ਰੀਲੰਕਾ ਦੇ ਸਾਰੇ 6 ਵਿਕਟ ਆਪਣੇ ਨਾਂ ਕੀਤੇ ਜੋ 15 ਗੇਂਦਾਂ 'ਚ ਆਏ।


ਜਸਪ੍ਰੀਤ ਨੇ ਖਦੇੜੇ ਕੰਗਾਰੂ, ਤੋੜਿਆ 30 ਸਾਲ ਪੁਰਾਣਾ ਰਿਕਾਰਡ
NEXT STORY