ਸਪੋਰਟਸ ਡੈਸਕ— ਸਾਬਕਾ ਸਲਾਮੀ ਬੱਲੇਬਾਜ਼ ਮਾਰਕਸ ਟਰੈਸਕੋਥਿਕ ਆਸਟਰੇਲੀਆ ਦੇ ਖਿਲਾਫ ਇਕ ਅਗਸਤ ਤੋਂ ਸ਼ੁਰੂ ਹੋਣ ਵਾਲੀ ਏਸ਼ੇਜ ਲੜੀ ਦੇ ਪਹਿਲੇ ਦੋ ਟੈਸਟ ਮੈਚਾਂ ਲਈ ਇੰਗਲੈਂਡ ਦੇ ਕੋਚਿੰਗ ਸਟਾਫ ਦਾ ਹਿੱਸਾ ਹੋਣਗੇ। ਮੀਡੀਆ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਏਜਬੇਸਟਨ ਤੇ ਲਾਰਡਸ 'ਚ ਹੋਣ ਵਾਲੇ ਪਹਿਲੇ ਦੋ ਮੈਚਾਂ ਲਈ ਇੰਗਲੈਂਡ ਦਾ ਅਭਿਆਸ ਸਤਰ 43 ਸਾਲ ਦਾ ਟਰੈਸਕੋਥਿਕ ਦੀ ਨਿਗਰਾਨੀ 'ਚ ਚੱਲੇਗਾ। ਇਸ ਸਾਬਕਾ ਸਲਾਮੀ ਬੱਲੇਬਾਜ਼ ਨੇ 76 ਟੈਸਟ ਮੈਚ ਖੇਡੇ ਹਨ 'ਤੇ ਉਨ੍ਹਾਂ ਨੂੰ 2005 ਏਸ਼ੇਜ 'ਚ ਕੇਵਿਨ ਪੀਟਰਸਨ ਤੋਂ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਦੇ ਰੂਪ 'ਚ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਨੂੰ ਉਸੀ ਸਾਲ ਵਿਜਡਨ ਨੇ ਸਾਲ ਦਾ ਕ੍ਰਿਕੇਟਰ ਚੁੱਣਿਆ ਸੀ। ਟਰੈਸਕੋਥਿਕ ਨੂੰ ਇੰਗਲੈਂਡ ਦੇ ਬੱਲੇਬਾਜ਼ੀ ਕੋਚ ਗਰਾਹਮ ਥੋਰਪ ਦੀ ਮਦਦ ਲਈ ਕੋਚਿੰਗ ਸਟਾਫ ਨਾਲ ਜੋੜਿਆ ਗਿਆ ਹੈ। ਥੋਰਪ ਦਾ ਮੋਢਾ ਜਖਮੀ ਹੈ ਤੇ ਜਿਸ ਕਾਰਨ ਉਹ ਮੰਗਲਵਾਰ ਨੂੰ ਟੀਮ ਦੇ ਅਭਿਆਸ ਸਤਰ 'ਚ ਹਿੱਸਾ ਨਹੀਂ ਲੈ ਪਾਏ ਸਨ।
ਅਹਿਸਾਨ ਮਨੀ ਦੋਬਾਰਾ ਬਣੇ ਆਈ. ਸੀ. ਸੀ. ਕਮੇਟੀ ਦੇ ਪ੍ਰਧਾਨ
NEXT STORY