ਕੋਪੇਨਹੇਗਨ (ਭਾਸ਼ਾ)– ਭਾਰਤੀ ਖਿਡਾਰੀ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਨੇ ਬੁੱਧਵਾਰ ਨੂੰ ਇੱਥੇ ਮਜ਼ਬੂਤ ਪ੍ਰਦਰਸ਼ਨ ਕਰਦੇ ਹੋਏ ਚੀਨੀ ਤਾਈਪੇ ਦੀ ਚਾਂਗ ਚਿੰਗ ਹੂਈ ਤੇ ਯਾਂਗ ਚਿਨ ਟੁਨ ਦੀ ਜੋੜੀ ’ਤੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਦੀ ਜੋੜੀ ’ਤੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ।
ਗਾਇਤਰੀ ਅਤੇ ਤ੍ਰਿਸਾ ਦੀ ਦੁਨੀਆ ਦੀ 19ਵੇਂ ਨੰਬਰ ਦੀ ਜੋੜੀ ਨੂੰ ਪਹਿਲੇ ਦੌਰ ਵਿੱਚ ਬਾਈ ਮਿਲੀ, ਉਨ੍ਹਾਂ ਨੇ 37ਵਾਂ ਦਰਜਾ ਪ੍ਰਾਪਤ ਚਾਂਗ ਅਤੇ ਯਾਂਗ ਨੂੰ 38 ਮਿੰਟ ਵਿੱਚ 21-18, 21-10 ਨਾਲ ਹਰਾਇਆ। ਭਾਰਤੀ ਜੋੜੀ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਪਿਛਲੇ ਦੋ ਐਡੀਸ਼ਨਾਂ ਵਿੱਚ ਸੈਮੀਫਾਈਨਲ ਵਿੱਚ ਪਹੁੰਚੀ ਸੀ ਅਤੇ ਹੁਣ ਅਗਲੇ ਦੌਰ ਵਿੱਚ ਉਸ ਦਾ ਸਾਹਮਣਾ ਚੀਨ ਦੀ ਚੋਟੀ ਦਾ ਦਰਜਾ ਪ੍ਰਾਪਤ ਚੇਨ ਕਿੰਗ ਚੇਨ ਅਤੇ ਜਿਆ ਯੀ ਫੈਨ ਦੀ ਜੋੜੀ ਨਾਲ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
US ਓਪਨ ਕੱਪ : ਮੇਸੀ ਦੇ ਕਮਾਲ ਨਾਲ ਇੰਟਰ ਮਿਆਮੀ ਨੇ ਫਾਈਨਲ 'ਚ ਬਣਾਈ ਥਾਂ
NEXT STORY