ਸਪੋਰਟਸ ਡੈਸਕ- ਮਾਈਕ੍ਰੋ-ਬਲੌਗਿੰਗ ਸਾਈਟ ਟਵਿਟਰ ਨੇ ਵੀਰਵਾਰ ਨੂੰ ਕਈ ਖਾਤਿਆਂ ਤੋਂ ਵਿਰਾਸਤੀ ਪ੍ਰਮਾਣਿਤ ਬਲੂ ਟਿੱਕਸ ਨੂੰ ਹਟਾ ਦਿੱਤਾ ਹੈ। ਟਵਿਟਰ ਨੇ ਉਨ੍ਹਾਂ ਲੋਕਾਂ ਦੇ 'ਬਲੂ ਟਿੱਕਸ' ਹਟਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨੇ ਇਸਦੀ ਮਹੀਨਾਵਾਰ ਫੀਸ ਨਹੀਂ ਭਰੀ ਹੈ। ਸਿਰਫ਼ ਕੁੱਝ ਵਿਅਕਤੀਗਤ ਟਵਿਟਰ ਉਪਭੋਗਤਾ, ਜਿਨ੍ਹਾਂ ਕੋਲ ਅਜੇ ਵੀ ਬਲੂ ਟਿੱਕ ਹੈ, ਉਹ ਟਵਿਟਰ ਨੂੰ ਇਸ ਲਈ ਭੁਗਤਾਨ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਹੁਣ ਕਿਸੇ ਨੂੰ ਬਲੂ ਟਿੱਕ ਵੈਰੀਫਿਕੇਸ਼ਨ ਚਾਹੀਦੀ ਹੈ ਤਾਂ ਇਸ ਲਈ ਉਸ ਨੂੰ ਟਵਿਟਰ ਨੂੰ ਭੁਗਤਾਨ ਕਰਨਾ ਪਵੇਗਾ। ਹੁਣ ਸਿਰਫ਼ ਉਨ੍ਹਾਂ ਟਵਿਟਰ ਅਕਾਊਂਟ 'ਤੇ ਹੀ ਬਲੂ ਟਿੱਕ ਨਜ਼ਰ ਆਉਂਗੇ, ਜਿਨ੍ਹਾਂ ਨੇ ਇਸ ਦੀ ਮੈਂਬਰਸ਼ਿਪ ਟਵਿਟਰ ਤੋਂ ਲਈ ਹੋਈ ਹੈ।
ਇਹ ਵੀ ਪੜ੍ਹੋ : KL ਰਾਹੁਲ ਨੇ IPL ਦੇ ਇਸ ਨਿਯਮ ਦੀ ਕੀਤੀ ਉਲੰਘਣਾ, ਲੱਗਾ 12 ਲੱਖ ਰੁਪਏ ਦਾ ਜੁਰਮਾਨਾ
ਜਿਨ੍ਹਾਂ ਦੇ ਟਵਿਟਰ ਖਾਤਿਆਂ ਤੋਂ ਬਲੂ ਟਿੱਕ ਹਟਾਏ ਗਏ ਹਨ, ਉਨ੍ਹਾਂ ਵਿਚ ਕਈ ਕ੍ਰਿਕਟਰ ਵੀ ਸ਼ਾਮਲ ਹਨ। ਇਸ ਸੂਚੀ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ, ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ, ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਕੇ.ਐੱਲ. ਰਾਹੁਲ, ਮਹਾਨ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ, ਨੀਰਜ ਚੋਪੜਾ, ਬਜਰੰਗ ਪੂਨੀਆ, ਪਹਿਲਵਾਨ ਵਿਨੇਸ਼ ਫੋਗਾਟ, ਦੋ ਵਾਰ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਨਿਖਤ ਜ਼ਰੀਨ, ਟੈਨਿਸ ਖਿਡਾਰਨ ਸਾਨੀਆ ਮਿਰਜ਼ਾ, ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ, ਸ਼੍ਰੇਅਸ ਅਈਅਰ,ਦੀਪਕ ਚਾਹਰ, ਯੁਵਰਾਜ ਸਿੰਘ, ਇਸ਼ਾਨ ਕਿਸ਼ਨ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਅਜਿੰਕਿਆ ਰਹਾਣੇ, ਸ਼ਿਖਰ ਧਵਨ, ਰਵੀ ਸ਼ਾਸਤਰੀ, ਮੁਹੰਮਦ ਸ਼ਮੀ, ਸ਼ਿਵਮ ਦੁਬੇ, ਰਿੰਕੂ ਸਿੰਘ, ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ, ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ, ਸਾਬਕਾ ਕਪਤਾਨ ਸ਼ਾਹਿਦ ਅਫਰੀਦੀ, ਸਾਬਕਾ ਕਪਤਾਨ ਸ਼ੋਏਬ ਮਲਿਕ, ਸ਼ੋਏਬ ਅਖਤਰ, ਸਾਬਕਾ ਕ੍ਰਿਕਟਰ ਇਮਰਾਨ ਖਾਨ ਸਣੇ ਹੋਰ ਵੀ ਖੇਡ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਦੇ ਟਵਿਟਰ ਖਾਤਿਆਂ ਤੋਂ ਬਲੂ ਟਿੱਕ ਹਟਾ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਪਤੀ ਨਾਲ ਹਵਾ 'ਚ ਸਟੰਟ ਕਰ ਰਹੀ ਪਤਨੀ 30 ਫੁੱਟ ਤੋਂ ਹੇਠਾਂ ਡਿੱਗੀ, ਮਿਲੀ ਦਰਦਨਾਕ ਮੌਤ (ਵੀਡੀਓ)
ਦੱਸ ਦੇਈਏ ਕਿ ਟਵਿਟਰ ਦੇ ਲਗਭਗ 300,000 ਪ੍ਰਮਾਣਿਤ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੱਤਰਕਾਰ, ਅਥਲੀਟ ਅਤੇ ਮਸ਼ਹੂਰ ਹਸਤੀਆਂ ਹਨ। ਇਨ੍ਹਾਂ ਯੂਜ਼ਰਸ ਦੇ ਪ੍ਰੋਫਾਈਲ 'ਤੇ ਬਲੂ ਟਿੱਕਸ ਦਿਖਣੇ ਬੰਦ ਹੋ ਗਏ ਹਨ। 'ਬਲੂ ਟਿੱਕ' ਦਾ ਮਤਲਬ ਕਿਸੇ ਸ਼ਖਸੀਅਤ ਦੇ ਪ੍ਰਮਾਣਿਤ ਟਵਿਟਰ ਖਾਤੇ ਤੋਂ ਹੁੰਦਾ ਹੈ। ਟਵਿਟਰ ਦਾ ਬਲੂ ਟਿੱਕ ਵੈੱਬ 'ਤੇ ਪ੍ਰਾਪਤ ਕਰਨ ਲਈ 650 ਰੁਪਏ ਅਤੇ ਮੋਬਾਈਲ 'ਤੇ 900 ਰੁਪਏ ਦਾ ਮਹੀਨਾਵਾਰ ਭੁਗਤਾਨ ਕਰਨਾ ਹੋਵੇਗਾ। ਟਵਿਟਰ ਹੁਣ ਬਿਨਾਂ ਫੀਸ ਲਏ ਕਿਸੇ ਵਿਅਕਤੀ ਜਾਂ ਸੰਸਥਾ ਦੇ ਖਾਤੇ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ: ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੀ ਮੁੰਬਈ ਖ਼ਿਲਾਫ਼ ਮੁਕਾਬਲੇ 'ਚ ਵੀ ਨਹੀਂ ਖੇਡ ਸਕਣਗੇ ਸ਼ਿਖਰ ਧਵਨ? ਪੰਜਾਬ ਦੇ ਕੋਚ ਨੇ ਸਾਫ਼ ਕੀਤੀ ਸਥਿਤੀ
NEXT STORY