ਮਾਊਂਟ ਮਾਊਂਗਨਈ (ਬਿਊਰੋ)— ਅੰਡਰ19 ਵਰਲਡ ਕੱਪ ਦੇ ਫਾਈਨਲ 'ਚ ਬੀਤੇ ਦਿਨ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਪ੍ਰਿਥਵੀ ਸ਼ਾਅ ਦੇ ਅਗਵਾਈ ਵਾਲੀ ਭਾਰਤੀ ਟੀਮ 'ਤੇ ਹੋਣਗੀਆਂ। ਕੋਚ ਰਾਹੁਲ ਦ੍ਰਵਿੜ ਦੀ ਭਾਰਤੀ ਟੀਮ ਆਈ.ਸੀ.ਸੀ. ਅੰਡਰ 19 ਵਿਸ਼ਵ ਕੱਪ ਦੇ ਫਾਈਨਲ 'ਚ ਕੱਲ ਆਸਟਰੇਲੀਆ ਖਿਲਾਫ ਖੇਡੇਗੀ ਤਾਂ ਉਸਦੀਆਂ ਨਜ਼ਰਾਂ ਚੌਥਾ ਖਿਤਾਬ ਜਿੱਤ ਕੇ ਇਤਿਹਾਸ ਰਚਣ 'ਤੇ ਟਿੱਕੀਆਂ ਹੋਣਗੀਆਂ। ਭਾਰਤ ਅਤੇ ਆਸਟਰੇਲੀਆ ਟੂਰਨਾਮੈਂਟ ਦੇ ਇਤਿਹਾਸ ਦੀ ਦੋ ਸਭ ਤੋਂ ਸਫਲ ਟੀਮਾਂ ਹਨ ਜੋ ਤਿੰਨ-ਤਿੰਨ ਵਾਰ ਖਿਤਾਬ ਜਿੱਤ ਚੁੱਕੀਆਂ ਹਨ। ਰਾਹੁਲ ਦ੍ਰਵਿੜ ਦੇ ਮਾਰਗਦਰਸ਼ਨ 'ਚ ਭਾਰਤੀ ਯੁਵਾ ਬਿਗ੍ਰੇਡ ਕੱਲ ਫਾਈਨਲ ਖੇਡੇਗੀ ਤਾਂ ਉਸ ਕੋਲ ਰਿਕਾਰਡ ਚੌਥਾ ਖਿਤਾਬ ਜਿੱਤ ਕੇ ਆਸਟਰੇਲੀਆ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ। ਭਾਰਤੀ ਕ੍ਰਿਕੇਟ ਦੇ ਸਿਤਾਰੇ ਪ੍ਰਿਥਵੀ ਸ਼ਾਅ ਜੇਕਰ ਇਹ ਕਰ ਪਾਉਂਦੇ ਹਨ ਤਾਂ ਭਾਰਤ ਨੂੰ ਅੰਡਰ 19 ਖਿਤਾਬ ਦਿਵਾਉਣ ਵਾਲੇ ਮੁਹੰਮਦ ਕੈਫ (2002), ਵਿਰਾਟ ਕੋਹਲੀ (2008) ਅਤੇ ਉਨਮੁਕਤ ਚੰਦ (2012) ਦੀ ਜਮਾਤ ਵਿਚ ਸ਼ਾਮਿਲ ਹੋ ਜਾਣਗੇ। ਟੂਰਨਾਮੈਂਟ ਵਿਚ ਖੇਡ ਰਹੀ ਭਾਰਤੀ ਟੀਮ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਕਈ ਆਲਰਾਊਂਡਰ ਖਿਡਾਰੀ ਸ਼ਾਮਲ ਹਨ ਜੋ ਟੀਮ ਨੂੰ ਬੱਲੇਬਾਜ਼ੀ-ਗੇਂਦਬਾਜੀ, ਦੋਵਾਂ ਵਿਚ ਸੰਤੁਲਨ ਪ੍ਰਦਾਨ ਕਰਦੇ ਹਨ।
ਮੌਜੂਦਾ ਫਾਰਮ ਨੂੰ ਦੇਖਦੇ ਹੋਏ ਭਾਰਤ ਦਾ ਫਾਈਨਲ 'ਚ ਪੱਖ ਭਾਰੀ ਲੱਗ ਰਿਹਾ ਹੈ। ਭਾਰਤ ਨੇ ਹੁਣ ਤੱਕ ਪੰਜ ਮੈਚ ਜਿੱਤੇ ਹਨ ਜਿਸ ਵਿਚ ਸੈਮੀਫਾਈਨਲ 'ਚ ਪਾਕਿਸਤਾਨ 'ਤੇ 203 ਰਨ ਤੋਂ ਮਿਲੀ ਜਿੱਤ ਸ਼ਾਮਿਲ ਹੈ। ਇਸ ਦੇ ਇਲਾਵਾ ਟੂਰਨਾਮੈਂਟ ਤੋਂ ਪਹਿਲੇ ਮੈਚ 'ਚ ਆਸਟਰੇਲੀਆ ਨੂੰ 100 ਰਨ ਤੋਂ ਹਰਾਇਆ ਸੀ। ਪਾਕਿਸਤਾਨ ਖਿਲਾਫ 272 ਰਨ ਬਣਾਉਣ ਤੋਂ ਬਾਅਦ ਭਾਰਤ ਨੇ ਉਸਦੀ ਪੂਰੀ ਪਾਰੀ 69 ਰਨ 'ਤੇ ਸਮੇਟ ਦਿੱਤੀ ਸੀ। ਹੁਣ ਤੱਕ ਹਰ ਜਿੱਤ 'ਚ ਟੀਮ ਦਾ ਪੂਰੀ ਕੋਸ਼ਿਸ਼ ਰਹੀ ਹੈ। ਸਾਰੇ ਖਿਲਾੜੀਆਂ ਨੇ ਕਿਸੇ ਨਾ ਕਿਸੇ ਰੂਪ 'ਚ ਯੋਗਦਾਨ ਦਿੱਤਾ ਹੈ। ਬੱਲੇਬਾਜ਼ਾਂ 'ਚ ਸ਼ਾ ਅਤੇ ਮਨਜੋਤ ਕਾਲਰਾ ਨੇ ਟੀਮ ਨੂੰ ਹਮੇਸ਼ਾ ਚੰਗੀ ਸ਼ੁਰੁਆਤ ਦਿੱਤੀ ਹੈ। ਤੀਜੇ ਨੰਬਰ 'ਤੇ ਸ਼ੁਭਮਨ ਗਿੱਲ ਜਬਰਦਸਤ ਫ਼ਾਰਮ 'ਚ ਹਨ। ਉਂਨਾਂ ਨੇ ਪਾਕਿਸਤਾਨ ਖਿਲਾਫ ਸੈਮੀਫਾਈਨਲ 'ਚ ਸ਼ਤਕ ਜਮਾਇਆ ਅਤੇ ਹੁਣ ਫਾਈਨਲ 'ਚ ਉਹ ਇਕ ਹੋਰ ਯਾਦਗਾਰ ਪਾਰੀ ਖੇਡਣਾ ਚਾਹੁੰਣਗੇ।
IND vs SA : ਯਾਦਵ ਦਾ ਖੁਲਾਸਾ- ਗੇਂਦਬਾਜ਼ੀ 'ਚ ਇਸ ਤਰ੍ਹਾਂ ਕੀਤੀ ਧੋਨੀ ਭਰਾ ਨੇ ਮਦਦ
NEXT STORY