ਇੰਦੌਰ (ਏਜੰਸੀਆਂ) – ਮੱਧ ਪ੍ਰਦੇਸ਼ ਦੇ ਇੰਦੌਰ ’ਚ ਦੂਸ਼ਿਤ ਪਾਣੀ ਕਾਰਨ ਹੁਣ ਤੱਕ 19 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬਾ ਸਰਕਾਰ ਨੇ ਇਸ ਮਾਮਲੇ ਵਿਚ ਨਗਰ ਨਿਗਮ ਕਮਿਸ਼ਨਰ ਦਿਲੀਪ ਯਾਦਵ ਅਤੇ ਐਡੀਸ਼ਨਲ ਕਮਿਸ਼ਨਰ ਰੋਹਿਤ ਸਿਸੋਨੀਆ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਐਡੀਸ਼ਨਲ ਕਮਿਸ਼ਨਰ ਸਿਸੋਨੀਆ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉੱਥੇ ਹੀ, ਇੰਚਾਰਜ ਸੁਪਰਡੈਂਟ ਇੰਜੀਨੀਅਰ ਸੰਜੀਵ ਸ਼੍ਰੀਵਾਸਤਵ ਕੋਲੋਂ ਜਲ ਸਪਲਾਈ ਵਿਭਾਗ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਦੂਜੇ ਪਾਸੇ, ਮੱਧ ਪ੍ਰਦੇਸ਼ ਹਾਈ ਕੋਰਟ ’ਚ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੇ ਕਿਹਾ ਕਿ ਇੰਦੌਰ ਦੇ ਭਾਗੀਰਥਪੁਰਾ ਸਿਹਤ ਸੰਕਟ ਨੂੰ ‘‘ਜਨਤਕ ਸਿਹਤ ਐਮਰਜੈਂਸੀ’’ ਵਜੋਂ ਲਿਆ ਗਿਆ ਹੈ ਅਤੇ ਹੰਗਾਮੀ ਕਦਮਾਂ ਅਤੇ ਲਗਾਤਾਰ ਨਿਗਰਾਨੀ ਤੋਂ ਬਾਅਦ ਸਥਿਤੀ ਸਫਲਤਾਪੂਰਵਕ ਕਾਬੂ ਹੇਠ ਆ ਗਈ ਹੈ। ਅਦਾਲਤ ਵਿਚ ਪੇਸ਼ ਸੂਬਾ ਸਰਕਾਰ ਦੀ ਸਥਿਤੀ ਰਿਪੋਰਟ ਵਿਚ ਕਿਹਾ ਗਿਆ ਕਿ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਇੰਦੌਰ ਵਿਚ ਡਾਇਰੀਆ ਦੇ ਪ੍ਰਕੋਪ ਨੂੰ ‘ਜਨਤਕ ਸਿਹਤ ਐਮਰਜੈਂਸੀ’ ਵਜੋਂ ਲੈਂਦੇ ਹੋਏ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਹਨ। ਸੂਬਾ ਸਰਕਾਰ ਨੇ ਹਾਈ ਕੋਰਟ ਦੀ ਇੰਦੌਰ ਬੈਂਚ ਦੇ ਨਿਰਦੇਸ਼ਾਂ ’ਤੇ ਇਹ ਰਿਪੋਰਟ ਪੇਸ਼ ਕੀਤੀ। ਅਦਾਲਤ ਪੀਣ ਵਾਲੇ ਪਾਣੀ ਦੀ ਤ੍ਰਾਸਦੀ ਨੂੰ ਲੈ ਕੇ ਇੰਦੌਰ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਿਤੇਸ਼ ਇਨਾਨੀ ਦੀ ਲੋਕਹਿਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਪਟੀਸ਼ਨ ’ਤੇ ਅਗਲੀ ਸੁਣਵਾਈ 6 ਜਨਵਰੀ ਨੂੰ ਹੋਵੇਗੀ। ਰਿਪੋਰਟ ਮੁਤਾਬਕ ਸ਼ੁੱਕਰਵਾਰ ਤੱਕ ਕੁੱਲ 294 ਮਰੀਜ਼ ਸਥਾਨਕ ਹਸਪਤਾਲਾਂ ਵਿਚ ਦਾਖਲ ਹੋਏ ਹਨ, ਜਿਨ੍ਹਾਂ ਵਿਚੋਂ 32 ਵਿਅਕਤੀ ਆਈ. ਸੀ. ਯੂ. ਵਿਚ ਹਨ। ਰਿਪੋਰਟ ਵਿਚ ਦੱਸਿਆ ਗਿਆ ਕਿ ਭਾਗੀਰਥਪੁਰਾ ਇਲਾਕੇ ਵਿਚ 28 ਤੋਂ 31 ਦਸੰਬਰ ਦੇ ਦਰਮਿਆਨ ਉਰਮਿਲਾ (60), ਤਾਰਾ (65), ਨੰਦ ਲਾਲ (70) ਅਤੇ ਹੀਰਾ ਲਾਲ (65) ਦੀ ਡਾਇਰੀਆ ਨਾਲ ਮੌਤ ਹੋਈ ਹੈ ਅਤੇ ਹੋਰ ਮ੍ਰਿਤਕਾਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਓਧਰ, ਸਥਾਨਕ ਨਾਗਰਿਕਾਂ ਨੇ ਇਸ ਬਿਮਾਰੀ ਕਾਰਨ 6 ਮਹੀਨੇ ਦੇ ਬੱਚੇ ਸਮੇਤ 19 ਵਿਅਕਤੀਆਂ ਦੀ ਮੌਤ ਹੋਣ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਇੰਦੌਰ ਦੀ ਘਟਨਾ ਇਕ ਸਬਕ, ਦਿੱਲੀ ਵਾਲੇ ਵੀ ਪੀਣ ਦੇ ਪਾਣੀ ਨੂੰ ਲੈ ਕੇ ਰਹਿਣ ਸਾਵਧਾਨ : ਅਨੁਰਾਗ ਢਾਂਡਾ
NEXT STORY