ਪੋਂਟੇਵੇਦਰਾ (ਸਪੇਨ) : ਭਾਰਤੀ ਪਹਿਲਵਾਨ ਨਿਕਿਤਾ ਨੇ ਇੱਥੇ ਅੰਡਰ-20 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੇ 62 ਕਿਲੋਗ੍ਰਾਮ ਫ੍ਰੀਸਟਾਈਲ ਵਰਗ 'ਚ ਚਾਂਦੀ ਜਦਕਿ ਨੇਹਾ ਨੇ 57 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਮਗਾ ਹਾਸਲ ਕੀਤਾ, ਜਿਸ 'ਚ ਭਾਰਤ ਇਸ ਪ੍ਰਤੀਯੋਗਿਤਾ 'ਚ ਕੁੱਲ ਮਿਲਾ ਕੇ ਪੰਜ ਤਮਗਿਆਂ ਦੇ ਨਾਲ ਦੂਜੇ ਸਥਾਨ 'ਤੇ ਰਿਹਾ।
ਪਿਛਲੇ ਸਾਲ ਅੰਡਰ-20 ਏਸ਼ੀਆਈ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਨਿਕਿਤਾ ਫਾਈਨਲ ਵਿੱਚ ਯੂਕ੍ਰੇਨ ਦੀ ਪਹਿਲਵਾਨ ਇਰੀਨਾ ਬੋਂਦਰ ਤੋਂ 1-4 ਨਾਲ ਹਾਰ ਗਈ ਸੀ। ਪਿਛਲੇ ਮਹੀਨੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਨੇਹਾ ਨੇ ਮਹਿਲਾਵਾਂ ਦੀ 57 ਕਿਲੋਗ੍ਰਾਮ ਫ੍ਰੀਸਟਾਈਲ 'ਚ ਹੰਗਰੀ ਦੀ ਗੇਰਡਾ ਟੇਰੇਕ ਨੂੰ 10-8 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।
ਇਸ ਤਰ੍ਹਾਂ ਭਾਰਤ ਨੇ ਪੰਜ ਤਮਗੇ (ਇੱਕ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ) ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ। ਜੋਤੀ ਬੇਰਵਾਲ ਨੇ ਇਸ ਤੋਂ ਪਹਿਲਾਂ ਮਹਿਲਾਵਾਂ ਦੀ 76 ਕਿਲੋਗ੍ਰਾਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ ਜਦਕਿ ਕੋਮਲ (ਮਹਿਲਾ 59 ਕਿਲੋ) ਅਤੇ ਸ੍ਰਿਸ਼ਟੀ (ਮਹਿਲਾ 68 ਕਿਲੋ) ਨੇ ਕਾਂਸੀ ਦੇ ਤਮਗੇ ਹਾਸਲ ਕੀਤੇ ਸਨ। ਪਿਛਲੇ ਸਾਲ ਜਾਰਡਨ ਦੇ ਅੱਮਾਨ ਵਿੱਚ ਹੋਏ ਇਸ ਮੁਕਾਬਲੇ ਵਿੱਚ ਭਾਰਤ ਨੇ ਚਾਰ ਸੋਨ, ਤਿੰਨ ਚਾਂਦੀ ਅਤੇ ਸੱਤ ਕਾਂਸੀ ਦੇ ਤਮਗੇ ਜਿੱਤੇ ਸਨ।
ਪੈਰਾਲੰਪਿਕ 'ਚ ਤਮਗਾ ਜਿੱਤਣ ਵਾਲੇ ਸੇਮਾ ਨੇ ਦੇਸ਼ ਲਈ ਗਵਾਏ ਪੈਰ, ਜਾਣੋ ਸੰਘਰਸ਼ ਦੀ ਪੂਰੀ ਕਹਾਣੀ
NEXT STORY