ਨਵੀਂ ਦਿੱਲੀ— ਆਈ.ਪੀ.ਐੱਲ. 2019 'ਚ ਨੋ ਗੇਂਦ ਦਾ ਵਿਵਾਦ ਹਾਲੇ ਮਾਮਲਾ ਸਾਫ ਨਹੀਂ ਹੋਇਆ ਸੀ ਕਿ ਇਕ ਦੂਜਾ ਵਿਵਾਦ ਸਾਹਮਣੇ ਆ ਗਿਆ ਹੈ। ਸ਼ਨੀਵਾਰ ਨੂੰ ਮੋਹਾਲੀ 'ਚ ਮੁੰਬਈ ਖਿਲਾਫ ਮੈਚ 'ਚ ਅੰਪਾਇਰ ਦੀ ਗਲਤੀ ਦੇ ਕਾਰਨ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੂੰ ਆਪਣੇ ਓਵਰ 'ਚ 7 ਗੇਂਦਾਂ ਸੁੱਟਣੀਆਂ ਪਈਆਂ।
ਦਰਅਸਲ ਮੈਚ 'ਚ ਟਾਸ ਜਿੱਤ ਕੇ ਕਿੰਗਜ਼ ਇਲੈਵਨ ਪੰਜਾਬ ਨੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਆਰ ਅਸ਼ਵਿਨ ਨੇ ਪਹਿਲਾਂ ਓਵਰ ਸੁੱਟਿਆ। ਇਸ ਓਵਰ 'ਚ ਅੰਪਾਇਰ ਦੇ ਧਿਆਨ ਨਾ ਦੇਣ ਦੇ ਕਾਰਨ ਉਸ ਨੂੰ 7 ਗੇਂਦਾਂ ਸੁੱਟਣੀਆਂ ਪਈਆਂ। ਜਿਸ ਤੋਂ ਬਾਅਦ ਆਰ ਅਸ਼ਵਿਨ ਨੇ ਪਹਿਲਾਂ ਓਵਰ ਸੁੱਟਿਆ। ਇਸ ਓਵਰ 'ਚ ਅੰਪਾਇਰ ਦੇ ਧਿਆਨ ਨਾ ਦੇਣ ਕਾਰਨ ਉਸ ਨੂੰ 7 ਗੇਂਦਾਂ ਸੁੱਟਣੀਆਂ ਪਈਆਂ। ਉਸ ਦੀ 7ਵੀਂ ਗੇਂਦ 'ਤੇ ਡਿ ਕਾਕ ਨੇ ਚੌਕਾ ਲਗਾ ਕੇ ਟੀਮ ਦੇ ਸਕੋਰ ਨੂੰ 7 ਦੌੜਾਂ ਤੱਕ ਪਹੁੰਚਾ ਦਿੱਤਾ।
ਇਸ ਤੋਂ ਪਹਿਲਾਂ ਮਾਮਲਾ
ਇਸ ਤੋਂ ਪਹਿਲਾਂ ਮੁੰਬਈ ਇੰਡੀਅਨਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਵਿਚਾਲੇ ਵੀਰਵਾਰ ਨੂੰ ਖੇਡੇ ਗਏ ਮੈਚ 'ਚ ਅੰਪਾਇਰ ਸੁੰਦਰਮ ਰਵੀ ਨੇ ਗਲਤੀ ਕੀਤੀ ਸੀ ਜਿਸ ਤੋਂ ਬਾਅਦ ਉਸ ਦੀ ਕਾਫੀ ਆਲੋਚਨਾ ਹੋਈ ਸੀ। ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਉਸ ਦੇ ਰੂਮ 'ਚ ਜਾ ਕੇ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ।
ਦਰਅਸਲ ਇਸ ਮੈਚ 'ਚ ਬੈਂਗਲੁਰੂ ਨੂੰ ਆਖਰੀ ਗੇਂਦ 'ਤੇ ਜਿੱਤਣ ਲਈ 7 ਦੌੜਾਂ ਦੀ ਜ਼ਰੂਰਤ ਸੀ ਅਤੇ ਗੇਂਦਬਾਜ਼ ਸੀ ਲਸਿਥ ਮਲਿੰਗਾ, ਮਲਿੰਗਾ ਨੇ ਆਖਰੀ ਗੇਂਦ ਸੁੱਟੀ, ਸ਼ਿਵਮ ਦੁਬੇ ਨੇ ਲਾਗ 'ਤੇ ਸ਼ਾਟ ਖੇਡਿਆ ਕੋਈ ਵੀ ਬੱਲੇਬਾਜ਼ ਦੌੜਾਂ ਦੇ ਲਈ ਨਹੀਂ ਦੌੜਿਆ, ਇੱਧਰ, ਅੰਪਾਇਰ ਦੀ ਅਣਦੇਖੀ ਦੇ ਕਾਰਨ ਇਹ ਗੇਂਦ ਨਾ ਗੇਂਦ ਨਹੀਂ ਦਿੱਤੀ ਅਤੇ ਮੁੰਬਈ ਦੇ ਜਿੱਤ ਦਾ ਐਲਾਨ ਹੋ ਗਿਆ।
ਇਸ ਘਟਨਾ ਤੋਂ ਬਾਅਦ ਸ਼ਨੀਵਾਰ ਨੂੰ ਇਕ ਵਾਰ ਫਿਰ ਅੰਪਾਇਰ ਦੀ ਗਲਤੀ ਨੇ ਗੇਂਦਬਾਜ਼ ਨੂੰ ਇਕ ਓਵਰ 'ਚ 7 ਗੇਂਦਾਂ ਸੁੱਟਣ 'ਤੇ ਮਜਬੂਤ ਕਰ ਦਿੱਤਾ।
IPL 2019 :ਆਖਿਰ ਸੁਪਰ ਓਵਰ 'ਚ ਜਿੱਤੀ ਦਿੱਲੀ , ਕੋਲਕਾਤਾ ਨੂੰ 3 ਦੌੜਾਂ ਨਾਲ ਹਰਾਇਆ
NEXT STORY