ਭੁਵਨੇਸ਼ਵਰ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸ਼ਨੀਵਾਰ ਨੂੰ ਫੀਫਾ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਦੇ ਮੇਜ਼ਬਾਨ ਸ਼ਹਿਰ ਦਾ ਅਧਿਕਾਰਤ ਲੋਗੋ ਜਾਰੀ ਕੀਤਾ। ਭੁਵਨੇਸ਼ਵਰ ਤਿੰਨ ਮੇਜ਼ਬਾਨ ਸ਼ਹਿਰਾਂ ਵਿੱਚੋਂ ਇੱਕ ਹੈ।
ਇਹ ਟੂਰਨਾਮੈਂਟ 11 ਤੋਂ 30 ਅਕਤੂਬਰ ਦਰਮਿਆਨ ਓਡੀਸ਼ਾ, ਗੋਆ ਅਤੇ ਮਹਾਰਾਸ਼ਟਰ ਵਿੱਚ ਖੇਡਿਆ ਜਾਵੇਗਾ। ਭਾਰਤ ਵਿੱਚ ਹੋਣ ਵਾਲਾ ਇਹ ਪਹਿਲਾ ਫੀਫਾ ਟੂਰਨਾਮੈਂਟ ਹੈ। ਇਸ ਮੌਕੇ ਪਟਨਾਇਕ ਨੇ ਕਿਹਾ, "ਓਡੀਸ਼ਾ ਖੇਡਾਂ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਇਸ ਖੇਤਰ ਲਈ ਇੱਕ ਵੱਡਾ ਮੌਕਾ ਹੈ। ਅਸੀਂ ਦੁਨੀਆ ਦੀਆਂ ਸਰਵਸ੍ਰੇਸ਼ਠ ਯੁਵਾ ਮਹਿਲਾ ਫੁੱਟਬਾਲਰਾਂ ਦੀ ਮੇਜ਼ਬਾਨੀ ਕਰਨ ਲਈ ਬਹੁਤ ਰੋਮਾਂਚਿਤ ਹਾਂ।''
ਹਾਕੀ ਵਿਸ਼ਵ ਕੱਪ ਟੂਰਨਾਮੈਂਟ 'ਚ ਸਪੇਨ ਦੀ ਟੀਮ ਦੇਵੇਗੀ ਸਖ਼ਤ ਟੱਕਰ : ਕੋਚ ਗ੍ਰਾਹਮ ਰੀਡ
NEXT STORY