ਮੈਲਬੋਰਨ- ਸਾਬਕਾ ਅੰਡਰ-19 ਵਰਲਡ ਕੱਪ ਜੇਤੂ ਕਪਤਾਨ ਉਨਮੁਕਤ ਚੰਦ ਆਸਟਰੇਲੀਆ ਦੀ ਬਿਗ ਬੈਸ਼ ਲੀਗ 'ਚ ਖੇਡਣ ਵਾਲੇ ਪਹਿਲੇ ਭਾਰਤੀ ਬਣਨ ਜਾ ਰਹੇ ਹਨ ਜਿਨ੍ਹਾਂ ਨੇ 2021-22 ਸੈਸ਼ਨ ਦੇ ਲਈ ਮੈਲਬੋਰਨ ਰੇਨੇਗਾਡੇਸ ਦੇ ਨਾਲ ਕਰਾਰ ਕੀਤਾ ਹੈ। 28 ਸਾਲਾ ਉਨਮੁਕਤ ਨੇ ਇਸ ਸਾਲ ਭਾਰਤ 'ਚ ਕ੍ਰਿਕਟ ਤੋਂ ਨਾਤਾ ਤੋੜ ਲਿਆ ਤੇ ਹੁਣ ਉਹ ਅਮਰੀਕੀ ਟੀਮ 'ਚ ਹਨ।
ਭਾਰਤ ਏ ਦੇ ਸਾਬਕਾ ਕਪਤਾਨ ਉਨਮੁਕਤ ਕਦੀ ਵੀ ਭਾਰਤੀ ਸੀਨੀਅਰ ਟੀਮ ਦੇ ਲਈ ਨਹੀਂ ਖੇਡੇ ਪਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਦਿੱਲੀ ਡੇਅਰਡੇਵਿਲਸ, ਮੁੰਬਈ ਇੰਡੀਅਨਜ਼ ਤੇ ਰਾਜਸਥਾਨ ਰਾਇਲਜ਼ ਦੇ ਖਿਡਾਰੀ ਰਹੇ। ਉਨ੍ਹਾਂ ਨੇ ਇਕ ਦਹਾਕੇ ਤੋਂ ਵੱਧ ਸਮੇਂ ਤਕ ਘਰੇਲੂ ਕ੍ਰਿਕਟ ਖੇਡਿਆ। ਭਾਰਤ ਨੂੰ 2012 'ਚ ਅੰਡਰ-19 ਵਰਲਡ ਕੱਪ ਦਿਵਾਉਣ ਵਾਲੇ ਉਨਮੁਕਤ ਨੇ ਕਿਹਾ, ਮੈਂ ਬਹੁਤ ਰੋਮਾਂਚਿਤ ਹਾਂ। ਮੈਲਬੋਰਨ ਟੀਮ ਦਾ ਹਿੱਸਾ ਬਣ ਕੇ ਚੰਗਾ ਲਗ ਰਿਹਾ ਹੈ। ਮੈਂ ਹਮੇਸ਼ਾ ਤੋਂ ਬਿਗ ਬੈਸ਼ ਦੇਖਦਾ ਆਇਆ ਹਾਂ ਤੇ ਮੇਰੇ ਲਈ ਇਹ ਚੰਗਾ ਕ੍ਰਿਕਟ ਖੇਡਣ ਦਾ ਸੁਨਹਿਰਾ ਮੌਕਾ ਹੈ।
ਆਸਟਰੇਲੀਆ 'ਚ ਖੇਡਣ 'ਚ ਹਮੇਸ਼ਾ ਮਜ਼ਾ ਆਉਂਦਾ ਹੈ। ਮੈਂ ਸੁਣਿਆ ਹੈ ਕਿ ਮੈਲਬੋਰਨ 'ਚ ਕਾਫ਼ੀ ਭਾਰਤੀ ਹਨ ਤੇ ਦਰਸ਼ਕ ਮੈਚ ਦੇਖਣ ਵੀ ਆਉਂਦੇ ਹਨ। ਇਸ ਲਈ ਇੱਥੇ ਖੇਡਣ ਦਾ ਮਜ਼ਾ ਆਵੇਗਾ। ਉਨਮੁਕਤ ਫਿਲਹਾਲ ਅਮਰੀਕਾ 'ਚ ਵਸੇ ਹਨ ਤੇ ਪਿਛਲੇ ਮਹੀਨੇ ਮਾਈਨਰ ਕ੍ਰਿਕਟ ਲੀਗ 'ਚ ਉਨ੍ਹਾਂ ਦੀ ਟੀਮ ਸਿਲੀਕਾਨ ਵੈਲੀ ਸਟ੍ਰਾਈਕਰਸ ਜੇਤੂ ਰਹੀ। ਉਨ੍ਹਾਂ ਨੂੰ ਪਲੇਅਰ ਆਫ਼ ਦਿ ਟੂਰਨਾਮੈਂਟ ਚੁਣਿਆ ਗਿਆ।
ਅਫਗਾਨਿਸਤਾਨ 'ਤੇ ਜਿੱਤ ਦੇ ਬਾਅਦ ਬੋਲੇ ਰੋਹਿਤ, ਮਾਨਸਿਕ ਥਕਾਨ ਕਾਰਨ ਗ਼ਲਤ ਹੋ ਸਕਦੇ ਨੇ ਫ਼ੈਸਲੇ
NEXT STORY