ਸਪੋਰਟਸ ਡੈਸਕ— ਅਮਰੀਕੀ ਓਪਨ ਟੈਨਿਸ ਟੂਰਨਾਮੈਂਟ 2021 ’ਚ ਪੂਰੇ ਦੋ ਹਫ਼ਤੇ ਸੌ ਫ਼ੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਹੋਵੇਗੀ। ਕੋਰੋਨਾ ਮਹਾਮਾਰੀ ਕਾਰਨ ਪਿਛਲੇ ਸਾਲ ਇੱਥੇ ਦਰਸ਼ਕਾਂ ਦੇ ਪ੍ਰਵੇਸ਼ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਮਰੀਕੀ ਟੈਨਿਸ ਸੰਘ ਨੇ ਵੀਰਵਾਰ ਨੂੰ ਦੱਸਿਆ ਕਿ ਕੋਰਟ ਤੇ ਗ੍ਰਾਊਂਡ ਦੇ ਸਾਰੇ ਟਿਕਟ ਜੁਲਾਈ ’ਚ ਵੇਚੇ ਜਾਣਗੇ।
ਇਸ ਸਾਲ ਦਾ ਆਖ਼ਰੀ ਗ੍ਰੈਂਡਸਲੈਮ 30 ਅਗਸਤ ਤੋਂ 12 ਸਤੰਬਰ ਤਕ ਫਲਸ਼ਿੰਗ ਮੀਡੋਜ਼ ’ਤੇ ਖੇਡਿਆ ਜਾਵੇਗਾ। ਨਿਊਯਾਰਕ ਦੇ ਗਵਰਨਰ ਐਂਡਿ੍ਰਊ ਕੁਓਮੋ ਨੇ ਵੀਰਵਾਰ ਨੂੰ ਕਿਹਾ ਕਿ ਸਾਮਾਜਿਕ ਦੂਰੀ ਦੇ ਨਿਯਮਾਂ ’ਚ ਹੋਰ ਰਿਆਇਤ ਦਿੱਤੀ ਜਾਵੇਗੀ ਕਿਉਂਕਿ 70 ਫ਼ੀਸਦੀ ਬਾਲਗਾਂ ਨੂੰ ਕੋਰੋਨਾ ਦਾ ਘੱਟੋ-ਘੱਟ ਇਕ ਟੀਕਾ ਲਗ ਚੁੱਕਾ ਹੈ। ਬਾਸਕਟਬਾਲ ਮੈਚਾਂ ’ਚ ਵੀ ਸੌ ਫ਼ੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਮਿਲ ਰਿਹਾ ਹੈ।
ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ WTC Final ’ਚ ਮੀਂਹ ਪਾ ਸਕਦਾ ਹੈ ਅੜਿੱਕਾ, ਦੇਖੋ ਵੈਦਰ ਰਿਪੋਰਟ
NEXT STORY