ਕੁਆਲਾਲੰਪੁਰ- ਯੂ. ਐੱਸ. ਓਪਨ ਵਰਲਡ ਟੂਰ ਸੁਪਰ 300 ਟੂਰਨਾਮੈਂਟ ਨੂੰ ਕੋਰੋਨਾ ਵਾਇਰਸ ਨਾਲ ਪੈਦਾ ਹੋਈਆਂ 'ਸੰਗਠਨਾਤਮਕ ਪੇਚੀਦਗੀਆਂ' ਕਾਰਨ ਰੱਦ ਕਰ ਦਿੱਤਾ ਗਿਆ ਹੈ। ਵਿਸ਼ਵ ਬੈਡਮਿੰਟਨ ਮਹਾਸੰਘ (ਬੀ. ਡਬਲਯੂ. ਐੱਫ.) ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਤਾ ਹੈ। ਇਹ ਟੂਰਨਾਮੈਂਟ ਇਸ ਸਾਲ 4-9 ਅਕਤੂਬਰ ਦੇ ਦਰਮਿਆਨ ਹੋਣਾ ਸੀ।
ਬੀ. ਡਬਲਯੂ. ਐੱਫ. ਨੇ ਇੱਥੇ ਇਕ ਬਿਆਨ ਜਾਰੀ ਕਰਕੇ ਕਿਹਾ, 'ਕੋਵਿਡ-19 ਤੋਂ ਉੱਭਰਦੇ ਹੋਏ ਪੈਦਾ ਹੋਈਆਂ ਸੰਗਠਨਾਤਮਕ ਪੇਚੀਦਗੀਆਂ ਕਾਰਨ ਯੂ. ਐੱਸ. ਏ. ਬੈਡਮਿੰਟਨ ਨੇ ਫੈਸਲਾ ਲਿਆ ਹੈ ਕਿ ਇਸ ਸਾਲ ਉਹ ਆਪਣਾ ਟੂਰਨਾਮੈਂਟ ਆਯੋਜਿਤ ਨਹੀਂ ਕਰਨਗੇ।' ਬੀ. ਡਬਲਯੂ. ਐੱਫ. ਵਰਲਡ ਟੂਰ 7-12 ਜੂਨ ਦੇ ਦਰਮਿਆਆਨ ਹੋਣ ਵਾਲੇ ਇੰਡੋਨੇਸ਼ੀਆ ਮਾਸਰਸ ਸੂਪਰ 500 ਦੇ ਨਾਲ ਇਸ ਹਫ਼ਤੇ ਜਕਾਰਤਾ 'ਚ ਫਿਰ ਸ਼ੁਰੂ ਹੋਇਆ ਹੈ।
ਸ਼੍ਰੀਲੰਕਾ ਨੇ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਟੀ-20 ਲਈ ਟੀਮ ਦਾ ਕੀਤਾ ਐਲਾਨ
NEXT STORY