ਨਿਊਯਾਰਕ— ਸਾਬਕਾ ਚੈਂਪੀਅਨ ਦਾਨਿਲ ਮੇਦਵੇਦੇਵ ਨੇ ਯੂ. ਐੱਸ. ਓਪਨ ਦੇ ਪਹਿਲੇ ਦੌਰ 'ਚ ਸਟੀਫਨ ਕੋਜ਼ਲੋਵ ਨੂੰ 6-2, 6-4, 6-0 ਨਾਲ ਹਰਾਇਆ। ਦੂਜੇ ਪਾਸੇ ਵਿਸ਼ਵ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿਮੋਨਾ ਹਾਲੇਪ ਨੂੰ ਯੂਕਰੇਨ ਦੀ ਡਾਰੀਆ ਸਨਿਗੁਰ ਨੇ 6-2, 0-6, 6-4 ਨਾਲ ਹਰਾ ਕੇ ਉਲਟਫੇਰ ਕੀਤਾ। ਜਿੱਤ ਤੋਂ ਬਾਅਦ ਸਨਿਗੁਰ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੀ ਕਿਉਂਕਿ ਇਹ ਜਿੱਤ ਉਸਦੇ ਪਰਿਵਾਰ ਅਤੇ ਰੂਸ ਦੇ ਹਮਲੇ ਨਾਲ ਜੂਝ ਰਹੇ ਦੇਸ਼ ਲਈ ਬਹੁਤ ਮਾਇਨੇ ਰੱਖਦੀ ਹੈ।
ਮੇਦਵੇਦੇਵ ਦਾ ਸਾਹਮਣਾ ਹੁਣ ਫਰਾਂਸ ਦੇ ਆਰਥਰ ਰਿੰਡਰਨੇਸ਼ ਨਾਲ ਹੋਵੇਗਾ। ਐਂਡੀ ਮਰੇ ਨੇ ਅਰਜਨਟੀਨਾ ਦੇ ਫ੍ਰਾਂਸਿਸਕੋ ਕਾਰੁਨਡੋਲੋ ਨੂੰ 7-5, 6-3, 6-3 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਸਟੀਫਾਨੋਸ ਸਿਟਸਿਪਾਸ ਨੂੰ ਕੁਆਲੀਫਾਇਰ ਡੈਨੀਅਲ ਇਲਾਹੀ ਗਾਲਾਨ ਨੇ 6-0, 6-1, 3-6, 7-5 ਨਾਲ ਹਰਾਇਆ। ਇਸ ਦੇ ਨਾਲ ਹੀ 2020 ਦੇ ਚੈਂਪੀਅਨ ਡੋਮਿਨਿਕ ਥਿਏਮ ਨੂੰ ਪਾਬਲੋ ਕੈਰੇਨੋ ਬੁਸਟਾ ਤੋਂ ਚਾਰ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। 2016 ਦੇ ਜੇਤੂ ਸਟਾਨ ਵਾਵਰਿੰਕਾ ਨੂੰ ਕੋਰੇਂਟਿਨ ਮੌਟੇਟ ਦੇ ਖਿਲਾਫ ਦੂਜੇ ਸੈੱਟ ਦੇ ਟਾਈਬ੍ਰੇਕਰ ਵਿੱਚ ਹਾਰ ਤੋਂ ਬਾਅਦ ਸੱਟ ਕਾਰਨ ਪਿੱਛੇ ਹਟਣਾ ਪਿਆ।
ਇਹ ਵੀ ਪੜ੍ਹੋ : IND vs PAK : ਛੱਕਾ ਲਾ ਕੇ ਮੈਚ ਜਿਤਾਇਆ ਤਾਂ ਅਫਗਾਨ ਪ੍ਰਸ਼ੰਸਕ ਨੇ ਹਾਰਦਿਕ ਪੰਡਯਾ ਨੂੰ TV 'ਤੇ ਕੀਤਾ Kiss
ਬਿਆਂਕਾ ਆਂਦਰੇਸਕੂ ਨੇ ਫਰਾਂਸ ਦੀ ਹਾਰਮੋਨੀ ਟੈਨ ਨੂੰ ਤਿੰਨ ਸੈੱਟਾਂ ਵਿੱਚ ਹਰਾਇਆ। ਵਿਸ਼ਵ ਦੇ 29ਵੇਂ ਨੰਬਰ ਦੇ ਖਿਡਾਰੀ ਟਾਮੀ ਪਾਲ ਨੇ ਬਰਨਾਬੀ ਜ਼ਪਾਟਾ ਮਿਰਾਲੇਸ ਨੂੰ 4-6, 6-3, 2-6, 6-0, 7-5 ਨਾਲ ਹਰਾਇਆ। ਇਸ ਦੇ ਨਾਲ ਹੀ ਅਮਰੀਕਾ ਦੇ ਸੇਬੇਸਟੀਅਨ ਕੋਰਡਾ ਨੇ ਫਾਕੁੰਡੋ ਬਾਗਨਿਸ ਨੂੰ ਚਾਰ ਸੈੱਟਾਂ ਵਿੱਚ ਹਰਾਇਆ। ਅਮਰੀਕਾ ਦੇ ਜੇਜੇ ਵੁਲਫ ਨੇ 16ਵਾਂ ਦਰਜਾ ਪ੍ਰਾਪਤ ਰੌਬਰਟੋ ਬਾਤਿਸਟਾ ਐਗੁਟ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ।
ਚੀਨ ਦਾ ਵੂ ਯਿਬਿੰਗ 31ਵਾਂ ਦਰਜਾ ਪ੍ਰਾਪਤ ਨਿਕੋਲੋਜ਼ ਬਾਸੀਲਾਸ਼ਵਿਲੀ ਨੂੰ 6-3, 6-4, 6-0 ਨਾਲ ਹਰਾ ਕੇ ਪੇਸ਼ੇਵਰ ਯੁੱਗ ਵਿੱਚ ਯੂ. ਐਸ. ਓਪਨ ਮੈਚ ਜਿੱਤਣ ਵਾਲਾ ਪਹਿਲਾ ਚੀਨੀ ਖਿਡਾਰੀ ਬਣ ਗਿਆ। ਤੀਜਾ ਦਰਜਾ ਪ੍ਰਾਪਤ ਮਾਰੀਆ ਸਕਕਾਰੀ ਨੇ ਵਿੰਬਲਡਨ ਸੈਮੀਫਾਈਨਲ ਖੇਡ ਚੁੱਕੀ ਖਿਡਾਰਨ ਤਾਤਿਆਨਾ ਮਾਰੀਆ ਨੂੰ ਤਿੰਨ ਸੈੱਟਾਂ ਵਿੱਚ ਹਰਾਇਆ, ਜਦਕਿ 17ਵਾਂ ਦਰਜਾ ਪ੍ਰਾਪਤ ਕੈਰੋਲਿਨ ਗਾਰਸ਼ੀਆ ਵੀ ਦੂਜੇ ਦੌਰ ਵਿੱਚ ਪਹੁੰਚ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs PAK : ਹਾਰਦਿਕ ਪੰਡਯਾ ਨੇ ਛੱਕਾ ਲਾ ਕੇ ਜਿਤਾਇਆ ਮੈਚ ਤਾਂ ਅਫਗਾਨ ਪ੍ਰਸ਼ੰਸਕ ਨੇ ਇੰਝ ਮਨਾਈ ਖ਼ੁਸ਼ੀ
NEXT STORY