ਨਿਊਯਾਰਕ (ਏਜੰਸੀ)- ਅਮਰੀਕਾ ਓਪਨ ਸਿੰਗਲਜ਼ ਚੈਂਪੀਅਨ ਨੂੰ ਇਸ ਸਾਲ 26 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ, ਜਦੋਂ ਕਿ 29 ਅਸਗਤ ਤੋਂ ਸ਼ੁਰੂ ਹੋ ਰਹੇ ਗ੍ਰੈਂਡਸਲੈਮ ਦੀ ਕੁੱਲ ਇਨਾਮੀ ਰਾਸ਼ੀ ਪਹਿਲੀ ਵਾਰ 6 ਕਰੋੜ ਡਾਲਰ ਹੈ। ਅਮਰੀਕੀ ਟੈਨਿਸ ਸੰਘ ਨੇ ਵੀਰਵਾਰ ਨੂੰ ਕਿਹਾ ਕਿ ਮੁੱਖ ਡਰਾਅ ਵਿਚ ਪ੍ਰਵੇਸ਼ ਕਰਨ 'ਤੇ ਖਿਡਾਰੀ ਨੂੰ 80,000 ਡਾਲਰ ਮਿਲਣਗੇ, ਜਦੋਂਕਿ ਦੂਜੇ ਦੌਰ ਵਿਚ ਪਹੁੰਚਣ 'ਤੇ 121,000 ਡਾਲਰ ਦਿੱਤੇ ਜਾਣਗੇ।
ਕੋਰੋਨਾ ਮਹਾਮਾਰੀ ਤੋਂ ਪਹਿਲਾਂ 2019 ਵਿਚ ਚੈਂਪੀਅਨ ਨੂੰ 39 ਲੱਖ ਡਾਲਰ ਮਿਲਦੇ ਸਨ ਅਤੇ ਪਹਿਲੇ ਦੌਰ ਵਿਚ ਹਾਰਨ ਵਾਲੇ ਨੂੰ 58,000 ਡਾਲਰ ਦਿੱਤੇ ਜਾਂਦੇ ਸਨ। ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲਿਆਂ ਨੂੰ 44,5000 ਡਾਲਰ ਅਤੇ ਸੈਮੀਫਾਈਨਲ ਖੇਡਣ 'ਤੇ 70,5000 ਡਾਲਰ ਮਿਲਣਗੇ। ਉਪ ਜੇਤੂ ਨੂੰ 13 ਲੱਖ ਡਾਲਰ ਦਿੱਤੇ ਜਾਣਗੇ। ਪਿਛਲੀ ਵਾਰ ਕੁੱਲ ਇਨਾਮੀ ਰਾਸ਼ੀ 5 ਕਰੋੜ 75 ਲੱਖ ਡਾਲਰ ਸੀ। ਇਸ ਸਾਲ ਆਸਟ੍ਰੇਲੀਅਨ ਓਪਨ ਦੀ ਇਨਾਮੀ ਰਾਸ਼ੀ 5 ਕਰੋੜ 20 ਲੱਖ ਡਾਲਰ ਰਹੀ, ਜਦੋਂ ਕਿ ਵਿੰਬਲਡਨ ਅਤੇ ਫਰੈਂਚ ਓਪਨ ਦੀ ਇਨਾਮੀ ਰਾਸ਼ੀ ਲਗਭਗ 4 ਕਰੋੜ 90 ਲੱਖ ਡਾਲਰ ਸੀ।
ਵਾਰਵਿਕਸ਼ਰ ਦੇ ਆਖ਼ਰੀ 3 ਕਾਊਂਟੀ ਮੈਚ ਖੇਡੇਗਾ ਮੁਹੰਮਦ ਸਿਰਾਜ
NEXT STORY