ਨਿਊਯਾਰਕ- ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਇੱਥੇ ਬੁੱਧਵਾਰ ਰਾਤ ਨੂੰ ਪੁਰਸ਼ ਸਿੰਗਲ ਦੇ ਕੁਆਰਟਰ ਫਾਈਨਲ ਮੈਚ ਵਿਚ ਇਟਲੀ ਦੇ ਮਾਟੇਓ ਬੇਰੇਟਿਨੀ ਨੂੰ ਹਰਾ ਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਸੈਮੀਫਾਈਨਲ ਵਿਚ ਪਹੁੰਚ ਗਏ। ਚੋਟੀ ਦਾ ਦਰਜਾ ਪ੍ਰਾਪਤ ਜੋਕੋਵਿਚ ਨੇ ਬੇਰੇਟਿਨੀ ਨੂੰ ਹਰਾਉਣ ਤੋਂ ਪਹਿਲਾਂ ਹੌਲੀ ਸ਼ੁਰੂਆਤ ਕੀਤੀ। ਪਹਿਲਾ ਸੈੱਟ 5-7 ਨਾਲ ਹਾਰਨ ਤੋਂ ਬਾਅਦ ਵਾਪਸੀ ਕਰਦੇ ਹੋਏ ਉਨ੍ਹਾਂ ਨੇ ਬੇਰੇਟਿਨੀ ਨੂੰ 6-2, 6-2, 6-3 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।
ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ

ਇਸ ਦੇ ਨਾਲ ਉਹ ਇਤਿਹਾਸ ਰਚਣ ਦੇ ਬੇਹੱਦ ਕਰੀਬ ਪਹੁੰਚ ਗਏ ਹਨ। ਉਹ ਹੁਣ ਇਸ ਕੈਲੰਡਰ-ਸਾਲ ਵਿਚ ਚਾਰ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ 2 ਜਿੱਤ ਦੂਰ ਹਨ। ਜ਼ਿਕਰਯੋਗ ਹੈ ਕਿ ਆਸਟਰੇਲੀਆ ਟੈਨਿਸ ਖਿਡਾਰੀ ਰਾਡ ਲੇਵਰ ਨੇ 1969 ਸੀਜ਼ਨ ਵਿਚ ਚਾਰੇ ਗ੍ਰੈਂਡ ਸਲੈਮ ਖਿਤਾਬ ਜਿੱਤੇ ਸਨ। 34 ਸਾਲਾ ਜੋਕੋਵਿਚ ਨੇ ਮੈਚ ਜਿੱਤਣ ਤੋਂ ਬਾਅਦ ਕਿਹਾ ਕਿ ਪਹਿਲਾ ਸੈੱਟ ਹਾਰਨ ਤੋਂ ਬਾਅਦ ਮੈਂ ਵਧੀਆ ਵਾਪਸੀ ਕੀਤੀ। ਮੈਂ ਦੂਜੇ ਸੈੱਟ ਦੀ ਸ਼ੁਰੂਆਤ ਨਾਲ ਹੀ ਦਬਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਮੈਂ ਆਪਣੇ ਟੈਨਿਸ ਨੂੰ ਇਕ ਅਲੱਗ ਪੱਧਰ 'ਤੇ ਰੱਖਿਆ। ਨਿਸ਼ਚਿਤ ਰੂਪ ਨਾਲ ਇਹ ਟੂਰਨਾਮੈਂਟ ਵਿਚ ਹੁਣ ਤੱਖ ਖੇਡੇ ਗਏ ਮੇਰੇ ਸਰਵਸ੍ਰੇਸ਼ਠ ਤਿੰਨ ਸੈੱਟ ਹਨ। ਇਹ ਇਕ ਬੇਹਤਰੀਨ ਮੈਚ ਸੀ। ਕੋਰਟ ਅਤੇ ਕੋਰਟ ਦੇ ਬਾਹਰ ਬਹੁਤ ਊਰਜਾ ਹੈ। ਮਾਟੇਓ ਇਕ ਸ਼ਾਨਦਾਰ ਖਿਡਾਰੀ ਹੈ ਅਤੇ ਇਕ ਚੋਟੀ ਟਾਪ-10 ਖਿਡਾਰੀ ਹੈ। ਜਦੋਂ ਵੀ ਅਸੀਂ ਇਕ-ਦੂਜੇ ਦੇ ਸਾਹਮਣੇ ਹੁੰਦੇ ਹਾਂ ਤਾਂ ਇਹ ਹਮੇਸ਼ਾ ਇਕ ਕਰੀਬੀ ਲੜਾਈ ਹੁੰਦੀ ਹੈ। ਅੱਜ ਰਾਤ ਕੁਝ ਅਲੱਗ ਨਹੀਂ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦਸੰਬਰ 'ਚ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ ਭਾਰਤੀ ਟੀਮ, ਦੇਖੋ ਪੂਰਾ ਸ਼ਡਿਊਲ
NEXT STORY