ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਜਪਾਨ ਦੇ ਸ਼ਹਿਰ ਟੋਕੀਓ 'ਚ ਚੱਲ ਰਹੀਆਂ ਉਲੰਪਿਕ ਖੇਡਾਂ ਵਿੱਚ ਅਮਰੀਕਾ ਦੇ ਇਕ ਪੋਲ ਵਾਲਟ ਸੁਪਰਸਟਾਰ ਨੇ ਕੋਵਿਡ -19 ਲਈ ਪਾਜ਼ੇਟਿਵ ਟੈਸਟ ਕੀਤਾ ਹੈ। ਜਿਸ ਕਰਕੇ ਵਿਸ਼ਵ ਚੈਂਪੀਅਨ ਅਤੇ ਅਮਰੀਕੀ ਰਿਕਾਰਡ ਧਾਰਕ ਐਥਲੀਟ ਸੈਮ ਕੇਂਡਰਿਕਸ ਨੂੰ ਟੋਕੀਓ ਓਲੰਪਿਕ ਖੇਡਾਂ ਤੋਂ ਬਾਹਰ ਹੋਣਾ ਪਿਆ ਹੈ। ਅਮਰੀਕਾ ਦੇ ਓਲੰਪਿਕ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਥਲੀਟਾਂ, ਕੋਚਾਂ ਅਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਪਹਿਲੀ ਤਰਜੀਹ ਹੈ। ਇਸ ਲਈ ਸੈਮ ਕੇਂਡਰਿਕਸ ਕੋਰੋਨਾ ਦੇ ਪਾਜ਼ੇਟਿਵ ਟੈਸਟ ਤੋਂ ਬਾਅਦ ਟੋਕਿਓ ਓਲੰਪਿਕ ਵਿੱਚ ਮੁਕਾਬਲਾ ਨਹੀਂ ਕਰੇਗਾ।
ਇਹ ਖ਼ਬਰ ਪੜ੍ਹੋ- ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ
ਅਧਿਕਾਰੀਆਂ ਅਨੁਸਾਰ ਅਮਰੀਕੀ ਆਰਮੀ 'ਚ ਫਸਟ ਲੈਫਟੀਨੈਂਟ ਕੇਂਡਰਿਕਸ ਨੂੰ ਸੁਰੱਖਿਆ ਕਾਰਨਾਂ ਕਰਕੇ ਇਕਾਂਤਵਾਸ ਲਈ ਇਕ ਹੋਟਲ 'ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਐਥਲੀਟ ਨੇ ਸਾਲ 2016 ਵਿੱਚ ਰੀਓ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ ਤੇ ਇਸ ਵਾਰ ਉਸਨੂੰ ਸੋਨ ਤਮਗਾ ਦਾ ਦਾਅਵੇਦਾਰ ਮੰਨਿਆ ਜਾਂਦਾ ਸੀ। ਕੇਂਡਰਿਕਸ ਦੇ ਨੇੜਲੇ ਸੰਪਰਕਾਂ 'ਚ ਤਿੰਨ ਐਥਲੀਟਾਂ ਦੇ ਸ਼ਾਮਲ ਹੋਣ ਕਰਕੇ 41 ਖਿਡਾਰੀਆਂ ਤੇ 13 ਅਧਿਕਾਰੀਆਂ ਦੀ ਬਣੀ ਸਾਰੀ 54 ਮੈਂਬਰੀ ਆਸਟਰੇਲੀਅਨ ਟਰੈਕ ਐਂਡ ਫੀਲਡ ਟੀਮ ਨੂੰ ਵੀ ਇਕਾਂਤਵਾਸ 'ਚ ਭੇਜਿਆ ਗਿਆ ਸੀ। ਬਾਅਦ ਵਿਚ ਤਿੰਨੇ ਐਥਲੀਟਾਂ ਦੇ ਨਕਾਰਾਤਮਕ ਟੈਸਟ ਕੀਤੇ ਗਏ ਅਤੇ ਉਹਨਾਂ ਨੂੰ ਮੁਕਾਬਲੇ ਲਈ ਕਲੀਅਰ ਕਰ ਦਿੱਤਾ ਗਿਆ ਸੀ। ਓਲੰਪਿਕ ਮੇਜ਼ਬਾਨ ਦੇਸ਼ ਜਾਪਾਨ ਨੇ ਕੋਰੋਨਾ ਵਾਇਰਸ ਕੇਸਾਂ ਦੇ ਵਾਧੇ ਦੇ ਵਿਚਕਾਰ ਆਪਣੀ ਐਮਰਜੈਂਸੀ ਦੀ ਸਥਿਤੀ ਵਧਾ ਦਿੱਤੀ ਹੈ।
ਇਹ ਖ਼ਬਰ ਪੜ੍ਹੋ- ਬਿੱਲ ਰਾਹੀਂ ਸਰਕਾਰੀ ਬੀਮਾ ਕੰਪਨੀਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਯਤਨ : ਸੀਤਾਰਮਨ
ਅਮਰੀਕੀ ਪੋਲ ਵਾਲਟ ਚੈਂਪੀਅਨ ਕੋਰੋਨਾ ਕਾਰਨ ਹੋਇਆ ਟੋਕਿਓ ਓਲੰਪਿਕ ਤੋਂ ਬਾਹਰ
ਓਲੰਪਿਕ ਸੋਨ ਤਮਗਾ ਜਿੱਤਣ 'ਤੇ ਹਾਕੀ ਟੀਮ ਦੇ ਖਿਡਾਰੀਆਂ ਨੂੰ 2.25 ਕਰੋੜ ਰੁਪਏ ਦੇਵੇਗੀ ਪੰਜਾਬ ਸਰਕਾਰ
NEXT STORY