ਚੇਨਈ— ਸ਼ਤਰੰਜ ਖਿਡਾਰੀ ਵੀ. ਪ੍ਰਣਵ ਰੋਮਾਨੀਆ 'ਚ ਇਕ ਟੂਰਨਾਮੈਂਟ ਜਿੱਤ ਕੇ ਭਾਰਤ ਦੇ 75ਵੇਂ ਗ੍ਰੈਂਡਮਾਸਟਰ ਬਣ ਗਏ। ਚੇਨਈ ਦੇ 15 ਸਾਲਾ ਪ੍ਰਣਵ ਨੇ ਰੋਮਾਨੀਆ ਦੇ ਬਾਈਆ ਮਾਰੇ ਵਿੱਚ ਲਿਮਪੇਡੀਆ ਓਪਨ ਜਿੱਤ ਕੇ ਆਪਣਾ ਤੀਜਾ ਅਤੇ ਆਖ਼ਰੀ ਗ੍ਰੈਂਡਮਾਸਟਰ ਨਾਰਮ ਹਾਸਲ ਕੀਤਾ।
ਇਹ ਵੀ ਪੜ੍ਹੋ : ਸ਼ਤਰੰਜ ਓਲੰਪੀਆਡ ਦੇ ਗੈਸਟ ਬਣਗੇ ਮਹਿੰਦਰ ਸਿੰਘ ਧੋਨੀ, ਸਮਾਪਨ ਸਮਾਰੋਹ ਵਿਚ ਕਰਨਗੇ ਸ਼ਿਰਕਤ
ਉਸ ਨੇ 9 ਗੇੜਾਂ ਵਿੱਚ 7 ਅੰਕਾਂ ਨਾਲ ਗ੍ਰੈਂਡਮਾਸਟਰ ਨਾਰਮ ਹਾਸਲ ਕੀਤਾ। ਇਸ ਪ੍ਰਾਪਤੀ ਦੇ ਬਾਅਦ ਉਸ ਨੇ ਕਿਹਾ - ਇਹ ਇੱਕ ਸ਼ਾਨਦਾਰ ਅਹਿਸਾਸ ਹੈ। ਇਸ ਨਾਲ ਮੇਰਾ ਆਤਮਵਿਸ਼ਵਾਸ ਵਧੇਗਾ ਅਤੇ ਮੈਂ ਭਵਿੱਖ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਾਂਗਾ। ਪ੍ਰਣਵ ਤਾਮਿਲਨਾਡੂ ਦੇ 27ਵੇਂ ਗ੍ਰੈਂਡਮਾਸਟਰ ਹਨ। ਉਨ੍ਹਾਂ ਤੋਂ ਪਹਿਲਾਂ ਵਿਸ਼ਵਨਾਥਨ ਆਨੰਦ, ਡੀ. ਗੁਕੇਸ਼ ਅਤੇ ਆਰ. ਪ੍ਰਗਿਆਨੰਦ ਵੀ ਇਸ ਸੂਬੇ ਤੋਂ ਗ੍ਰੈਂਡਮਾਸਟਰ ਬਣ ਚੁੱਕੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼ਤਰੰਜ ਓਲੰਪੀਆਡ: ਓਪਨ ਵਰਗ 'ਚ ਭਾਰਤ 'ਬੀ' ਟੀਮ ਨੂੰ ਕਾਂਸੀ ਤਮਗਾ
NEXT STORY