ਚੇਨਈ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 44ਵੇਂ ਸ਼ਤਰੰਜ ਓਲੰਪੀਆਡ ਦੇ ਸਮਾਪਨ ਸਮਾਰੋਹ ਦਾ ਮੁੱਖ ਆਕਰਸ਼ਣ ਹੋਣਗੇ। ਇੱਥੇ ਮਾਮੱਲਾਪੁਰਮ ਵਿਖੇ ਖੇਡੇ ਜਾ ਰਹੇ ਸ਼ਤਰੰਜ ਓਲੰਪੀਆਡ ਦੇ 11ਵੇਂ ਅਤੇ ਅੰਤਿਮ ਦੌਰ ਦੀਆਂ ਬਾਜ਼ੀਆਂ ਦੇ ਨਾਲ ਮੰਗਲਵਾਰ ਨੂੰ ਸਮਾਪਨ ਹੋਵੇਗਾ। ਭਾਰਤ ਵਿੱਚ ਪਹਿਲੀ ਵਾਰ ਸ਼ਤਰੰਜ ਓਲੰਪੀਆਡ ਦਾ ਆਯੋਜਨ ਕੀਤਾ ਗਿਆ ਜਿਸ 'ਚ ਓਪਨ ਤੇ ਮਹਿਲਾ ਵਰਗ ਵਿੱਚ ਰਿਕਾਰਡ ਟੀਮਾਂ ਨੇ ਹਿੱਸਾ ਲਿਆ ।
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ. ਕੇ. ਸਟਾਲਿਨ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਵਿਸ਼ਵ ਸ਼ਤਰੰਜ ਦੇ ਸਰਵਉੱਚ ਅਦਾਰੇ FIDE ਦੇ ਪ੍ਰਧਾਨ ਅਰਕਡੀ ਡਵੋਰਕੋਵਿਚ ਅਤੇ ਹਾਲ ਹੀ ਵਿੱਚ ਉਪ-ਪ੍ਰਧਾਨ ਚੁਣੇ ਗਏ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸਮਾਗਮ ਵਿੱਚ ਸ਼ਾਮਲ ਹੋਣਗੇ। ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਪ੍ਰੋਗਰਾਮ 'ਚ ਹਿੱਸਾ ਲੈਣਗੇ। ਪੀ.ਐੱਮ. ਨਰਿੰਦਰ ਮੋਦੀ ਨੇ 28 ਅਗਸਤ ਨੂੰ ਨਹਿਰੂ ਇੰਡੋਰ ਸਟੇਡੀਅਮ 'ਚ ਓਲੰਪੀਆਡ ਦਾ ਉਦਘਾਟਨ ਕੀਤਾ ਸੀ।
ਬ੍ਰਿਟਿਸ਼ ਟ੍ਰੈਕ ਕੋਚ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਲਗਾਈ ਗਈ ਉਮਰ ਭਰ ਲਈ ਪਾਬੰਦੀ
NEXT STORY