ਜੈਪੁਰ— ਵੇਲੋਸਿਟੀ ਨੇ ਆਪਣੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਅਤੇ ਸ਼ੈਫਾਲੀ ਵਰਮਾ 34 ਅਤੇ ਡੇਨੀਅਲ ਵ੍ਹਾਈਟ 46 ਦੀਆਂ ਸ਼ਾਨਦਾਰ ਪਾਰੀਆਂ ਨਾਲ ਟ੍ਰੇਲਬਲੇਜ਼ਰਸ ਨੂੰ ਮਹਿਲਾ ਟੀ-20 ਚੈਲੰਜ ਕ੍ਰਿਕਟ ਟੂਰਨਾਮੈਂਟ ਦੇ ਦੂਸਰੇ ਮੈਚ ਵਿਚ ਬੁੱਧਵਾਰ 12 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਨਾਲ ਹਰਾ ਦਿੱਤਾ।
ਵੇਲੋਸਿਟੀ ਨੇ ਟ੍ਰੇਲਬਲੇਜ਼ਰਸ ਨੂੰ 6 ਵਿਕਟਾਂ 'ਤੇ 112 ਦੌੜਾਂ 'ਤੇ ਰੋਕਣ ਤੋਂ ਬਾਅਦ 18 ਓਵਰਾਂ ਵਿਚ 7 ਵਿਕਟਾਂ 'ਤੇ 113 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਟੀਚੇ ਦਾ ਪਿੱਛਾ ਕਰਦੇ ਹੋਏ ਵੇਲੋਸਿਟੀ ਦੀ ਟੀਮ 2 ਵਿਕਟਾਂ 'ਤੇ 111 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰਨ ਦੀ ਦਹਿਲੀਜ਼ 'ਤੇ ਖੜ੍ਹੀ ਸੀ। ਉਸ ਨੇ ਇਸੇ ਸਕੋਰ 'ਤੇ 5 ਵਿਕਟਾਂ ਗੁਆਈਆਂ ਅਤੇ ਉਸ ਦਾ ਸਕੋਰ ਇਕ ਝਟਕੇ 'ਚ 7 ਵਿਕਟਾਂ 'ਤੇ 111 ਦੌੜਾਂ ਹੋ ਗਿਆ।
ਸੁਸ਼੍ਰੀ ਪ੍ਰਧਾਨ ਨੇ 18ਵੇਂ ਓਵਰ ਦੀ ਆਖਰੀ ਗੇਂਦ 'ਤੇ 2 ਦੌੜਾਂ ਲੈ ਕੇ ਮੈਚ ਖਤਮ ਕਰ ਦਿੱਤਾ। ਸ਼ੈਫਾਲੀ ਨੇ 31 ਗੇਂਦਾਂ ਦੀ ਆਪਣੀ ਪਾਰੀ ਵਿਚ 5 ਚੌਕੇ ਅਤੇ 1 ਛੱਕਾ ਲਾਇਆ, ਜਦਕਿ ਵ੍ਹਾਈਟ ਨੇ 35 ਗੇਂਦਾਂ ਵਿਚ 5 ਚੌਕੇ ਅਤੇ 2 ਛੱਕੇ ਲਾਏ। ਕਪਤਾਨ ਮਿਤਾਲੀ ਰਾਜ ਨੇ 22 ਗੇਂਦਾਂ 'ਤੇ 17 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 4 ਓਵਰਾਂ ਵਿਚ 14 ਦੌੜਾਂ 'ਤੇ 4 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਪਿਛਲੇ ਮੁਕਾਬਲੇ 'ਚ ਟ੍ਰੇਬਲੇਜ਼ਰਸ ਵਲੋਂ 90 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੀ ਕਪਤਾਨ ਸਮ੍ਰਿਤੀ ਮੰਧਾਨਾ ਇਸ ਵਾਰ 10 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 10 ਦੌੜਾਂ ਬਣਾ ਕੇ ਆਊਟ ਹੋ ਗਈ। ਓਪਨਰ ਸੂਜੀ ਬੇਟਸ ਨੇ 22 ਗੇਂਦਾਂ ਵਿਚ 2 ਚੌਕਿਆਂ ਅਤੇ 1 ਛੱਕੇ ਦੇ ਸਹਾਰੇ 26 ਦੌੜਾਂ ਬਣਾਈਆਂ। ਹਰਲੀਨ ਦਿਓਲ ਨੇ 40 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 43 ਦੌੜਾਂ ਅਤੇ ਦੀਪਤੀ ਸ਼ਰਮਾ ਨੇ 16 ਗੇਂਦਾਂ ਵਿਚ 2 ਚੌਕਿਆਂ ਦੇ ਸਹਾਰੇ 16 ਦੌੜਾਂ ਬਣਾਈਆਂ। ਵੇਲੋਸਿਟੀ ਵਲੋਂ ਭਾਰਤੀ ਗੇਂਦਬਾਜ਼ ਏਕਤਾ ਬਿਸ਼ਟ ਨੇ 13 ਦੌੜਾਂ 'ਤੇ 2 ਵਿਕਟਾਂ, ਏਮੋਲੀਆ ਕੇਰ ਨੇ 21 ਦੌੜਾਂ 'ਤੇ 2 ਵਿਕਟਾਂ, ਸ਼ਿਖਾ ਪਾਂਡੇ ਨੇ 18 ਦੌੜਾਂ 'ਤੇ 1 ਵਿਕਟ ਅਤੇ ਸੁਸ਼੍ਰੀ ਪ੍ਰਧਾਨ ਨੇ 14 ਦੌੜਾਂ 'ਤੇ 1 ਵਿਕਟ ਲਈ।
IPL 2019 : ਦਿੱਲੀ ਕੈਪੀਟਲਸ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ
NEXT STORY